ਰੂਪਨਗਰ 19 ਸਤੰਬਰ 2024- ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਪੰਜਾਬ ਦੇ 27 ਡਿੱਪੂਆਂ ਤੇ ਗੇਟ ਰੈਲੀਆ ਕੀਤੀਆਂ । ਅੱਜ ਰੂਪਨਗਰ ਡਿੱਪੂ ਦੇ ਗੇਟ ਤੋਂ ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਅਤੇ ਡਿੱਪੂ ਪ੍ਰਧਾਨ ਕੁਲਵੰਤ ਸਿੰਘ ਹੈਪੀ ਨੇ ਬੋਲਦਿਆਂ ਕਿਹਾ ਕਿ 09/02/2024 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ 11/03/2024ਨੂੰ ਕਮੇਟੀ ਗਠਿਤ ਕਰਕੇ 2 ਮਹੀਨੇ ਨੇ ਵਿੱਚ ਮੰਗਾਂ ਦਾ ਹੱਲ ਕਰਨ ਦੇ ਲਈ ਕਿਹਾ ਗਿਆ ਪ੍ਰੰਤੂ ਮਨੇਜਮੈਟ ਅਧਿਕਾਰੀਆਂ ਨੇ ਸਮਾਂ ਟਪਾ ਦਿੱਤਾ ਮੁੜ ਤੋਂ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਫਿਰ ਮੁੱਖ ਮੰਤਰੀ ਪੰਜਾਬ ਵੱਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ 1 ਜੁਲਾਈ ਨੂੰ ਕਵਾਨਾ ਹੋਟਲ ਜਲੰਧਰ ਵਿਖੇ ਪੈਨਿਲ ਮੀਟਿੰਗ ਸੱਦੀ ਗਈ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਜੰਥੇਬੰਦੀ ਨੂੰ ਭਰੋਸਾ ਦਿਵਾਇਆ ਅਤੇ ਮੌਕੇ ਦੇ ਆਧਿਕਾਰੀਆ ਨੂੰ ਹਦਾਇਤ ਕੀਤੀ ਕਿ ਜ਼ੋ ਵੀ ਟਰਾਂਸਪੋਰਟ ਮੁਲਾਜ਼ਮਾਂ ਦੀ ਜੰਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਮੰਗਾਂ ਦਾ ਹੱਲ 1 ਮਹੀਨੇ ਦੇ ਸਮੇਂ ਵਿੱਚ ਕੀਤਾ ਜਾਵੇ । ਸਰਕਾਰ ਵੱਲੋ ਤਰੁੰਤ ਕਮੇਟੀ ਦਾ ਦਾ ਗਠਿਤ ਕੀਤਾ ਗਿਆ ਅਤੇ 2 ਆਗੂ ਜੰਥੇਬੰਦੀ ਦੇ ਕਮੇਟੀ ਵਿੱਚ ਸ਼ਾਮਲ ਕੀਤੇ ਗਏ 2 ਮੀਟਿੰਗ ਹੋਇਆ ਜੱਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੱਖ ਵੀ ਪੇਸ਼ ਕੀਤੇ ਗਏ । ਕਮੇਟੀ ਦੀ ਫਾਈਨਲ ਰਿਪੋਟ ਨੂੰ ਸਰਕਾਰ ਤੱਕ ਭੇਜਿਆ ਗਿਆ । ਜਥੇਬੰਦੀ ਦੇ ਆਗੂ ਵੱਲੋ ਸਰਕਾਰ ਤੇ ਮਨੇਜਮੈਂਟ ਨਾਲ ਕਈ ਵਾਰ ਰਾਵਤਾ ਵੀ ਕਾਇਮ ਕੀਤਾ ਗਿਆ ਮਨੇਜਮੈਂਟ ਅਤੇ ਸਰਕਾਰ ਭਰੋਸਾ ਦਿਵਾਉਂਦੇ ਰਹੀ ਜਲਦੀ ਅਗਲੀ ਮੀਟਿੰਗ ਕਰਦੇ ਹਾਂ ਪ੍ਰੰਤੂ 2 ਮਹੀਨੇ ਤੋਂ ਉਪਰ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਮੀਟਿੰਗ ਕਰਨੀ ਇਹਨਾਂ ਅਧਿਕਾਰੀਆਂ ਨੇ ਜ਼ਰੂਰੀ ਨਹੀਂ ਸਮਝੀ ਸਗੋ ਸਮਾਂ ਟਪਾ ਕੇ ਮੁਲਾਜ਼ਮਾਂ ਦਾ ਸ਼ੋਸਣ ਕਰਨ ਦੇ ਭਾਰੀ ਯੋਗਦਾਨ ਪਾਇਆ ਹੈ।
ਇਸ ਮੌਕੇ ਸਰਪ੍ਰਸਤ ਜਸਵਿੰਦਰ ਸਿੰਘ ਜੱਸਾ, ਚੇਅਰਮੈਨ ਸੁਖਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ 3 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਪਨਬਸ/ਪੀ.ਆਰ.ਟੀ.ਸੀ ਵਿੱਚ ਕੋਈ ਵੀ ਨਵੀਂ ਬੱਸ ਨਹੀਂ ਲਗਭਗ 400 ਦੇ ਕਰੀਬ ਬੱਸਾ ਕੰਡਮ ਹੋਣ ਨੂੰ ਤਿਆਰ ਹਨ ਕੁਝ ਹੋ ਵੀ ਚੁੱਕੀਆਂ ਹਨ ਅਤੇ ਬੱਸਾ ਦੀ ਘਾਟ ਕਾਰਨ ਪੰਜਾਬ ਦੀ ਪਬਲਿਕ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਨਾਲ ਸਫ਼ਰ ਕਰਨਾ ਆਮ ਪਬਲਿਕ ਦੀ ਮਜਬੂਰੀ ਬਣ ਗਈ ਹੈ ਜਿਸ ਕਾਰਣ ਸਰਕਾਰੀ ਬੱਸਾਂ ਤੂੜੀ ਵਾਂਗ ਭਰੀਆ ਰਹਿੰਦੀਆਂ ਹਨ ਅਤੇ ਜਿਸ ਨਾਲ ਨਿੱਤ ਹਾਦਸੇ ਵਾਪਰ ਰਹੇ ਨੇ ਜਿਹਨਾਂ ਦਾ ਖਮਿਆਜ਼ਾ ਡਰਾਇਵਰ-ਕੰਡਕਟਰਾ ਨੂੰ ਭੁਗਤਾਨ ਪੈ ਰਿਹਾ ਹੈ ਅਤੇ ਇਸਦੇ ਉਲਟ ਪੰਜਾਬ ਸਰਕਾਰ ਦੋਵੇ ਵਿਭਾਗਾ ਨਾਲ ਮਿਲ ਕੇ ਕਿਲੋਮੀਟਰ (ਪ੍ਰਾਈਵੇਟ) ਸਕੀਮ ਬੱਸਾਂ ਪਾ ਕੇ ਵਿਭਾਗ ਦਾ ਨਿੱਜੀਕਰਨ ਕਰਨ ਵੱਲ ਜਾ ਰਹੀ ਹੈ ਤੇ ਕੁੱਲ ਮਿਲਾ ਕੇ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਪੰਜਾਬ ਸਰਕਾਰ ਚੱਲ ਰਹੀ ਹੈ ਪੀ.ਆਰ.ਟੀ.ਸੀ ਦੇ ਚੇਅਰਮੈਨ ਵਲੋ ਮੋਟੀ ਕਮਿਸ਼ਨ ਦੇ ਚੱਕਰ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਲਈ ਉਤਾਵਲਾ ਹੋਇਆ ਹੈ ਅਤੇ ਨਾਲ ਹੀ ਕਈ ਕੁਰਪਸ਼ਨ ਦੇ ਮੁੱਦੇ ਸਾਹਮਣੇ ਆਏ ਸੀ ਉਹਨਾਂ ਨੂੰ ਅੰਦਰੋਂ ਗਤੀ ਦੱਬ ਕੇ ਖਤਮ ਕੀਤਾ ਗਿਆ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨ ਦੇ ਲਈ ਮਿੰਨੀ ਬੱਸਾਂ ਦੇ ਮਾਲਕਾਂ ਨੂੰ ਫਾਇਦਾ ਦੇਣ ਦੇ ਲਈ ਸਰਕਾਰ ਵੱਲੋਂ ਕਿਲੋਮੀਟਰ ਦੇ ਵਿੱਚ ਵਾਧਾ ਕੀਤਾ ਗਿਆ ਜ਼ੋ ਕਿ ਸਰਕਾਰੀ ਵਿਭਾਗ ਲਈ ਕਾਫੀ ਮਾਰੂ ਹੈ, ਪਨਬਸ / ਪੀ.ਆਰ.ਟੀ.ਸੀ ਵਿਭਾਗਾਂ ਦੀ ਮਨੇਜਮੈਂਟ ਵੱਲੋਂ ਲਗਭਗ 2 ਸਾਲਾ ਦਾ ਸਮਾਂ ਬੀਤਣ ਦੇ ਬਾਵਜੂਦ ਵੀ 5% ਦਾ ਏਰੀਅਲ ਨਹੀਂ ਦਿੱਤਾ ਜਾ ਰਿਹਾ ਗਿਆ ਜੇਕਰ ਮਨੇਜਮੈਂਟ ਨੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਸਬੰਧੀ ਜਲਦੀ ਫੈਸਲਾ ਨਾ ਕੀਤਾ ਗਿਆ ਅਤੇ ਘੱਟ ਤਨਖਾਹ ਵਿੱਚ ਇਕਸਾਰਤਾ ਕਰਨ ਸਬੰਧੀ,ਮਾਰੂ ਕੰਡੀਸ਼ਨਾ ਨੂੰ ਰੱਦ ਕਰਨ ਸਰਵਿਸ ਰੂਲ ਲਾਗੂ ਕਰਨ,ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਸਬੰਧੀ ਕੋਈ ਫੈਸਲਾ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਮਜਬੂਰਨ ਯੂਨੀਅਨ ਵਲੋ ਸੰਘਰਸ਼ ਉਲੀਕਿਆ ਗਿਆ ਹੈ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 25 ਸਤੰਬਰ ਨੂੰ ਪ੍ਰੈਸ ਕਾਨਫਰੰਸ ਚੰਡੀਗੜ੍ਹ,ਵਿਖੇ ਕਰਕੇ ਪੰਜਾਬ ਸਰਕਾਰ ਦੀ ਨਲਾਇਕੀਆਂ ਬਾਰੇ ਦੱਸਿਆ ਜਾਵੇਗਾ ਅਤੇ ਵਰਕਰਾਂ ਦੀ ਮੰਨੀ ਮੰਗਾ ਲਾਗੂ ਨਹੀਂ ਕੀਤਾ ਤਾਂ 21 ਅਕਤੂਬਰ ਤੋਂ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ 22 ਅਕਤੂਬਰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਜੇਕਰ ਫੇਰ ਵੀ ਹੱਲ ਨਾ ਕੀਤਾ ਗਿਆ ਤਾ ਹੜਤਾਲ ਅਣ ਮਿੱਥੇ ਸਮੇਂ ਵਾਸਤੇ ਵੀ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ਇਸ ਸਮੇਂ ਦੌਰਾਨ ਕੋਈ ਵੀ ਜ਼ਿਮਨੀ ਚੌਣ ਆਉਂਦੀ ਹੈ ਤਾਂ ਯੂਨੀਅਨ ਵਲੋ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਵਰਕਸ਼ਾਪ ਪ੍ਰਧਾਨ ਗਗਨ ਕੁਮਾਰ,ਲਖਵੀਰ ਸਿੰਘ,ਜਸਵੀਰ ਸਿੰਘ,ਓਮਕਾਰ ਲਾਛੜੂ,ਅਸ਼ੌਕ ਬਿੱਲਾ,ਗੁਰਜੰਟ ਸਿੰਘ ਅਤੇ ਸਮੂਹ ਕਰਮਚਾਰੀ ਸ਼ਾਮਿਲ ਹੋਏ।