ਪਠਾਨਕੋਟ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਵੱਲੋ ਅਮਰੀਕਾ ਵਿੱਚ ਬੋਲਦਿਆਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਭਾਰਤੀ ਲੋਕਾਂ ਨਾਲ ਵਿਚਾਰਾਂ ਕੀਤੀਆਂ ਤੇ ਕਿਹਾ ਕਿ ਸਾਡਾ ਦੇਸ਼ ਸਾਰਿਆਂ ਨੂੰ ਚਾਹੇ ਉਹ ਘੱਟ ਗਿਣਤੀ ਵਿੱਚ ਕਿਉਂ ਨਾ ਹੋਣ ਨਾਲ ਲੈਕੇ ਚੱਲ਼ਣ ਵਿੱਚ ਵਿਸ਼ਵਾਸ ਰੱਖਦਾ ਹੈ । ਉਹਨਾਂ ਨੇ ਸਿੱਖਾਂ ਬਾਰੇ ਵੀ ਗੱਲ ਕਰਦਿਆਂ ਸੁਚੱਜੇ ਢੰਗ ਨਾਲ ਪਗੜੀ ਤੇ ਕੜੇ ਦਾ ਵੀ ਜ਼ਿਕਰ ਕੀਤਾ, ਉਹਨਾਂ ਕਿਹਾ ਕਿ ਕੁਝ ਲੋਕ ਨਾਗਪੁਰ ਦੇ ਆਦੇਸ਼ਾ ਅਨੁਸਾਰ ਕੰਮ ਕਰਦੇ ਹਨ ਜਿਸ ਬਾਰੇ ਦੇਸ਼ ਵਾਸੀ ਸਮਝ ਚੁੱਕੇ ਹਨ।
ਰੰਧਾਵਾ ਨੇ ਕਿਹਾ ਕਿ ਦੇਸ਼ ਵਿਚ ਭਾਜਪਾਈਆਂ ਤੇ ਇਸਦੀ ਆਕਾ ਆਰ ਐਸ ਐਸ ਨੇ ਹਮੇਸ਼ਾ ਜਾਤ ਪਾਤ , ਫਿਰਕਿਆਂ ਤੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਕੇ ਵੋਟਾਂ ਦੀ ਰਾਜਨੀਤੀ ਕੀਤੀ ਪਰ ਹੁਣ ਦੇਸ਼ ਤੇ ਵਿਦੇਸ਼ਾਂ ਦੇ ਲੋਕ ਵੀ ਇਸ ਗੱਲ ਨੂੰ ਸਮਝ ਗਏ ਹਨ ਤੇ ਸਮੁੱਚੇ ਹਿੰਦੋਸਤਾਨੀਆਂ ਨੂੰ ਕਾਂਗਰਸ ਦੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਵਿੱਚੋ ਆਸ ਦੀ ਕਿਰਨ ਨਜ਼ਰ ਆਈ ਹੈ ਕਿ ਜੇਕਰ ਕੋਈ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋਕੇਚਲਾ ਸਕਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ , ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਸਿਰਫ ਭਾਰਤ ਵਿੱਤ ਹੀ ਨਹੀਂ ਬਲਕਿ ਸਾਰੀ ਦੁਨੀਆਂ ਵਿੱਚ ਵਧਣੀ ਸ਼ੁਰੂ ਹੋ ਗਈ ਹੈ ਜੋ ਕਿ ਮੋਦੀ ਸਰਕਾਰ ਤੇ ਇਹਨਾਂ ਦੇ ਫ਼ੀਲਿਆਂ ਨੂੰ ਹਜ਼ਮ ਨਹੀਂ ਹੋ ਰਹੀ ਕਿਉਂਕਿ ਧਰਾਤਲ ਤੇ ਇਹਨਾਂ ਦੇ ਪੈਰ ਉੱਖੜ ਗਏ ਹਨ ਬਾਕੀ ਅਗਲੇ ਦਿਨਾਂ ਵਿੱਚ ਹਰਿਆਣੇ ਦੇ ਲੋਕ ਵੀ ਫਤਵਾ ਦੇ ਦੇਣਗੇ ,ਤਾਂ ਹੀ ਇਹ ਰਾਹੁਲ ਗਾਂਧੀ ਦੇ ਖੂਬਸੂਰਤ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹਨ ਪਰ ਮੈਂ ਅਖੀਰ ਵਿੱਚ ਦੱਸਦਿਆਂ ਕਿ ‘ਕਦੇ ਵੀ ਤੱਤੇ ਪਾਣੀਆਂ ਨਾਲ ਘਰ ਨਹੀਂ ਲੂਸਦੇ’ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।