ਅੰਮ੍ਰਿਤਸਰ, 8 ਜੁਲਾਈ 2020 – ਕੋਰੋਨਾ ਮਹਾਮਾਰੀ ਨੇ ਅੰਮ੍ਰਿਤਸਰ ਸ਼ਹਿਰ ਦੇ ਹਰ ਹਰ ਧੰਦੇ ਤੇ ਵਪਾਰ ਨੁੰ ਸੱਟ ਮਾਰੀ ਹੈ ਇਹਨਾਂ ਵਿੱਚ ਸਭ ਤੋਂ ਵੱਧ ਪ੍ਰਭਾਵਤ ਟੂਰਿਜਮ ਇੰਡਸਟਰੀ ਦੇ ਲੋਕ ਹੋਏ, ਹੋਟਲਾ ਤੇ ਰੇਸਟੋਰੈਂਟਾ, ਦਾ ਸਟਾਫ 22 ਮਾਰਚ ਤੋਂ ਘਰ ਬੈਠਾ ਹੈ ਇਹਨਾਂ ਵਿੱਚ ਸਭ ਤੋਂ ਵੱਧ ਤੇ ਭਿਆਨਕ ਮਾਰ ਟੈਕਸੀਆ ਦੇ ਡਰਾਈਵਰ ਪਈ ਹੈ। ਜਿਨ੍ਹਾਂ ਦੇ ਕੰਮ ਛੁੱਟੇ ਨੂੰ ਲਗਭਗ ਤਿੰਨ ਮਹੀਨੇ ਤੋਂ ਉਪਰ ਹੋ ਗਏ ਹਨ। ਜੋ ਕੋਲ ਸੀ ਉਹ ਖਾ ਲਿਆ ਹੈ। ਹਲਾਤ ਮੰਗ ਕੁ ਖਾਣ ਵਾਲੇ ਹੋ ਗਏ ਹਨ।
ਜਿਆਦਾਤਰ ਟੈਕਸੀ ਡਰਾਈਵਰ ਸਮਾਜ ਦੇ ਹੇਠਲੇ ਵਰਗ ਨਾਲ ਸੰਬਧਿਤ ਹਨ। ਉਹ ਜੋ ਕਮਾਉਂਦੇ ਸਨ, ਉਹ ਹੀ ਖਾਦੇ ਸਨ।
ਕੁੱਝ ਤਨਖਾਹ ਦੇ ਪੈਸੇ ਤੇ ਕੁਝ ਟੀ.ਏ ਤੇ ਜੇ ਕੋਈ ਖੁਸ਼ ਹੋ ਕੇ ਟਿਪ ਦੇ ਜਾਂਦਾ ਸੀ ਉਸੇ ਨਾਲ ਹੀ ਇਹਨਾਂ ਦੇ ਘਰ ਦਾ ਗੁਜਾਰਾ ਸੀ। ਉਸੇ ਵਿੱਚ ਹੀ ਇਹ ਆਪਣੇ ਬੱਚਿਆ ਨੁੰ ਪੜ੍ਹਾਉਂਦੇ ਤੇ ਹੋਰ ਲੋੜਾ ਪੂਰੀਆਂ ਕਰਦੇ ਸਨ। ਪਰ ਇਸ ਮਹਾਂਮਾਰੀ ਨੇ ਇਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਲੀਹ ਤੋਂ ਲਾਹ ਦਿੱਤੀ ਹੈ। ਮਾਲਕਾਂ ਨੇ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ। ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਹਨ ਜਦ ਕੰਮ ਹੀ ਨਹੀਂ ਉਹ ਵੀ ਤਨਖਾਹ ਕਿੱਥੋਂ ਦੇਣਗੇ।
ਅੰਮ੍ਰਿਤਸਰ ਵਿੱਚ ਲਗਭਗ ਇੱਕ ਹਜਾਰ ਦੇ ਕਰੀਬ ਟੈਟਕਸੀ ਡਰਾਈਵਰ ਹਨ। ਜੋ ਟੈਕਸੀ ਚਲਾ ਕੇ ਆਪਣਾ ਤੇ ਪਰਿਵਾਰ ਦਾ ਪੇਟ ਭਾਲਦੇ ਸਨ ਪਰ ਲਾਕਡਾਉਨ ਤੋਂ ਬਾਅਦ ਪੂਰੀ ਤਰ੍ਹਾਂ ਵੇਹਲੇ ਹਨ। ਕਈਆਂ ਨੇ ਹੋਰ ਕੰਮ ਲੱਭਣ ਦੀ ਕੋਸ਼ਿਸ ਕੀਤੀ ਪਰ ਕੋਈ ਵੀ ਕੰਮ ਨਹੀਂ ਮਿਲਿਆ ਹੈ। ਕੁੱਝ ਵਿਆਜੀ ਪੈਸੇ ਚੁੱਕ ਕੇ ਗੁਜਾਰਾ ਕਰ ਰਹੇ ਹਨ ਕੁਝ ਰਿਸਤੇਦਾਰਾਂ ਤੋਂ ਹੱਥ ਹੁਦਾਰ ਲੈ ਕੇ ਸਾਰ ਰਹੇ ਹਨ। ਕਈਆਂ ਦੇ ਕੋਲ ਕੁੱਝ ਵੀ ਨਹੀ ਹੈ ਤੇ ਰੋਟੀ ਇੱਕ ਵੇਲੇ ਖਾਂਦੇ ਇੱਕ ਡਰਾਈਵਰ ਦੇ ਦੱਸਣ ਅਨੁਸਾਰ ਉਹ ਦੁਪਹਿਰ ਵੇਲੇ ਕੇਵਲ ਚਾਹ ਹੀ ਪੀ ਕੇ ਸਾਰ ਦਾ ਹੈ।
ਕੁਝ ਟੈਕਸੀ ਡਰਾਈਵਰ ਜਿਨ੍ਹਾਂ ਦੀਆਂ ਗੱਡੀਆਂ ਆਪਣੀਆਂ ਸਨ ਉਹਨਾਂ ਨੇ ਵੇਚਣ ‘ਤੇ ਲਗਾ ਦਿੱਤੀਆਂ ਹਨ। ਪਰ ਮਾਰਕੀਟ ਵਿਚ ਖਰੀਦਦਾਰ ਨਹੀਂ। ਕਈ ਘਾਟਾ ਖਾ ਕੇ ਟੈਕਸੀਆਂ ਵੇਚ ਰਹੇ ਹਨ। ਸ਼ਹਿਰ ਵਿੱਚ ਤਾਂ ਬਹੁਤ ਸਾਰੇ ਟ੍ਰੈਵਿਲ ਕੰਪਨੀਆਂ ਨੇ ਵੀ ਆਪਣੀਆਂ ਗੱਡੀਆਂ ਜਾਂ ਤਾਂ ਵੇਚ ਦਿੱਤੀਆਂ ਹਨ ਜਾਂ ਵੇਚਣ ‘ਤੇ ਲਾਈਆ ਹੋਈਆਂ ਹਨ। ਅਜੇ ਤੱਕ ਸਰਕਾਰ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ। ਸਰਕਾਰ ਨੁੰ ਚਾਹੀਦਾ ਹੈ ਕਿ ਜਿਨ੍ਹੇ ਵੀ ਟੈਕਸੀ ਲਾਇਸੰਸ ਰੱਖਦੇ ਹਨ ਉਹਨਾਂ ਦੇ ਖਾਤਿਆ ਵਿੱਚ ਪੈਸੇ ਪਾਵੇ ਤਾਂ ਇਹ ਲੋਕ ਘੱਟ ਘੱਟ ਜਿਉਂ ਸਕਣ।