ਚੰਡੀਗੜ੍ਹ, 8 ਜੁਲਾਈ 2020 – ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੈਪਟਨ ਸਰਕਾਰ ਨੂੰ ਘੇਰਾ ਪਾਇਆ ਹੈ। ਉਨ੍ਹਾਂ ਵੀਡੀੳ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਯੂ.ਏ.ਪੀ.ਏ ਕਾਨੂੰਨ ਦੇ ਤਹਿਤ ਸੂਬੇ ਅੰਦਰ ਨੌਜਵਾਨਾਂ ਨੂੰ ਨਜਾਇਜ਼ ਚੁੱਕ ਕੇ ਜੇਲ੍ਹਾਂ ‘ਚ ਡੱਕ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਸੋਸ਼ਲ ਮੀਡੀਆ ‘ਤੇ ਵੀਡੀੳ ਸ਼ੇਅਰ ਕਰਦਾ ਹੈ ਜਾਂ ਲਾਈਕ ਕਰਦਾ ਹੈ ਤਾਂ ਉਸਨੂੰ ਫੜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਅਤੇ ਨਜਾਇਜ਼ ਹੈ।
ਉਨ੍ਹਾਂ ਕਿਹਾ ਕਿ, “ਪੰਜਾਬ ਤੋਂ ਬਿਨਾ ਬਾਕੀ ਸੂਬਿਆਂ ‘ਚ ਕਾਂਗਰਸ ਪਾਰਟੀ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਹੈ ਤੇ ਪੰਜਾਬ ਅੰਦਰ ਇਸੇ ਕਾਨੂੰਨ ਨੂੰ ਲਾਗੂ ਕਰਨ ਤੋਂ ਇਨਕਾਰ ਵੀ ਕਰ ਰਹੀ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਭ ਦੇ ਉਲਟ ਪੰਜਾਬ ਦੀ ਕਾਂਗਰਸ ਸਰਕਾਰ ਇਸੇ ਕਾਨੂੰਨ ਤਹਿਤ
ਦਰਜਨ ਤੋਂ ਵੱਧ ਸਿੱਖ ਨੌਜਵਾਨ ਗ੍ਰਿਫਤਾਰ ਕਰ ਰਹੀ ਹੈ।” ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵੱਲੋਂ ਇਹ ਦੋਗਲਾ ਚਿਹਰਾ ਦਿਖਾਇਆ ਜਾ ਰਿਹਾ ਹੈ।