ਗੁਰਦਾਸਪੁਰ 28 ਜੂਨ 2024- ਬਰਸਾਤ ਦੇ ਮੋਸਮ ਵਿੱਚ ਦਸਤ ਮੁੱਖ ਬੀਮਾਰੀ ਵੱਜੋਂ ਸਮਸਿਆ ਬਣਦਾ ਹੈ, ਇਸ ਲਈ ਇਸ ਦੀ ਰੋਕਥਾਮ ਲਈ ਜਰੂਰੀ ਹਿਦਾਇਤਾਂ ਦੀ ਪਾਲਨਾ ਕਰਨਾ ਯਕੀਨੀ ਬਣਾਇਆ ਜਾਵੇ । ਇਹ ਗਲ ਸਿਵਲ ਸਰਜਨ ਗੁਰਦਾਸਪੁਰ ਡਾ.ਵਿੰਮੀ ਮਹਾਜਨ ਨੇ ਦਸਤ ਰੋਕੂ ਪੰਦਰਵਾੜੇ ਦੇ ਸਬੰਧ ਵਿੱਚ ਪੋਸਟਰ ਜਾਰੀ ਕਰਦੇ ਹੋਏ ਕਿਹੀ।
ਡਾ. ਵਿੰਮੀ ਮਹਾਜਨ ਨੇ ਕਿਹਾ ਕਿ 1ਜੁਲਾਈ ਤੋਂ 31ਅਗਸਤ ਤਕ ਬਰਸਾਤ ਦੇ ਮੋਸਮ ਦੇ ਮੱਦੇਨਜਰ ਦਸਤ ਰੋਕੂ ਗਤੀਵਿਧੀਆਂ ਲਈ ਸਿਹਤ ਅਮਲੇ ਨੂੰ ਜਰੂਰੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਮੂਹ ਸਿਹਤ ਸੰਸਥਾਵਾਂ ਵਿੱਚ ੳਆਰਐਸ ਅਤੇ ਜਿੰਕ ਕਾਰਨਰ ਬਣਾਏ ਜਾਣਗੇ। ਸਮੂਹ ਆਸ਼ਾ ਵਰਕਰ ਘਰਾਂ ਦਾ ਸਰਵੇ ਕਰਕੇ ਲੋੜ ਅਨੁਸਾਰ ੳਆਰਐਸ ਅਤੇ ਜਿੰਕ ਦੀਆਂ ਗੋਲੀਆਂ ਦੇਣਗੀਆਂ। ਸਮੂਹ ਸਿਹਤ ਸੰਸਥਾਵਾਂ ਵਿੱਚ ਇਲਾਜ ਸਬੰਧੀ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਹਰੇਕ ਸਾਲ ਇੱਕ ਲੱਖ ਬੱਚੇ ਦਸਤ ਕਾਰਨ ਮਰ ਜਾਂਦੇ ਹਨ। ਬਚਿਆ ਦੀ ਮੌਤ ਦਰ ਘੱਟ ਕਰਨਾ ਸਾਡਾ ਉਦੇਸ਼ ਹੈ। 0-5 ਸਾਲ ਤੱਕ ਦੇ ਬਚਿਆਂ ਨੂੰ ਮੁਫ਼ਤ ੳਆਰਐਸ ਅਤੇ ਜਿੰਕ ਦੀਆਂ ਗੋਲੀਆਂ ਵੰਡਿਆ ਜਾਣਗੀਆਂ। ਲੋੜ ਪੈਣ ਤੇ ਡਾਕਟਰ ਦੀ ਸਲਾਹ ਲਈ ਜਾਵੇ ।ਜਿਲਾ ਮਾਸ ਮੀਡੀਆ ਅਫਸਰ ਵਿਜੇ ਠਾਕੁਰ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ, ਜਿਲ੍ਹਾ ਸਿਹਤ ਅਫਸਰ ਡਾ. ਸਵਿਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਮੰਚਨਦਾ, ਡੀਡੀਐਚਓ ਡਾ. ਲੋਕੇਸ਼ ਗੁਪਤਾ , ਡਾ. ਪ੍ਰੇਮ ਜੋਤੀ ਡਾ. ਵੰਦਨਾ, ਡਾ.ਮਮਤਾ, ਮਾਸ ਮੀਡਿਆ ਅਫਸਰ ਵਿਜੈ ਠਾਕੁਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ|