ਨਵਾਂਸ਼ਹਿਰ 25 ਜੂਨ 2024 : ਅੱਜ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਵਲੋਂ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਨੂੰ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਨਾਮ ਯਾਦ ਪਤੱਰ ਦਿੱਤਾ ਅਤੇ ਆਪਣੀਆਂ 18 ਸਾਲ ਤੋਂ ਲਟਕਦੀਆਂ ਮੰਗਾ ਦਾ ਹੱਲ ਕਰਨ ਲਈ ਕਿਹਾ।
ਗੌਰਤਲਬ ਹੈ ਕੇ ਇਹ ਕੱਚੇ ਮੁਲਾਜ਼ਮ ਪਿਛਲੇ 18 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਹਨ। ਪਿਛਲੇ 4 ਸਾਲ ਤੋਂ 618 ਡਿਸਪੈਂਸਰੀਆਂ ਸਿਹਤ ਵਿਭਾਗ ਅਧੀਨ ਸ਼ਿਫਟ ਹੋ ਗਈਆਂ ਹਨ ਜਿਸ ਵਿੱਚ ਉਪਰੋਕਤ ਮੁਲਾਜ਼ਮ ਸਿਰਫ ਨਾਮਾਤਰ ਤਨਖਾਹ ਤੇ ਕੰਮ ਕਰ ਰਹੇ ਹਨ। ਇਹ ਮੁਲਾਜ਼ਮ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਵਿਭਾਗ ਦੇ ਸਾਰੇ ਕੰਮ ਕਰ ਰਹੇ ਹਨ ਪਰ ਆਰਥਿਕ ਅਤੇ ਮਾਨਸਿਕ ਰੂਪ ਵਿੱਚ ਵਿਭਾਗ ਅਤੇ ਸਰਕਾਰ ਵੱਲੋਂ ਇਹਨਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਮੁਲਾਜ਼ਮ ਬਿਨਾ ਕਿਸੇ ਸੋਸ਼ਲ /ਮੈਡੀਕਲ ਸਿਕਉਰਟੀ ਤੋਂ ਕੰਮ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਵਲੋਂ ਵਾਅਦਾ ਖਿਲਾਫ਼ੀ ਕਰਨ ਕਰਕੇ ਇਨ੍ਹਾਂ ਕਰਮਚਾਰੀਆਂ ਨੂੰ ਨਵੀਂ ਬਣੀ ਸਰਕਾਰ ਤੋਂ ਬਹੁਤ ਆਸਾਂ ਸੀ , ਇਸ ਤਹਿਤ ਸਰਕਾਰ ਨਾਲ ਮੁੱਖ ਮੰਤਰੀ ਪੱਧਰ ਤੱਕ ਮੀਟਿੰਗਜ਼ ਵੀ ਹੋਈਆਂ ਪਰ ਨਤੀਜਾ ਸਿਫ਼ਰ ਹੈ। ਜਿਸ ਨਾਲ ਮੁਲਾਜ਼ਮਾਂ ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲਾ ਆਗੂ.. ਰਵੀਸ਼ ਕੁਮਾਰ .. ਨੇ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਕਾਰ ਵਲੋਂ ਕੋਈ ਹਾਂ-ਪੱਖੀ ਫੈਸਲਾ ਨਾ ਲਿਆ ਤਾਂ ਸੂਬਾ ਕਮੇਟੀ ਵਲੋਂ ਮੀਟਿੰਗ ਕਰ ਕੇ ਜ਼ਿਮਣੀ ਚੋਣ ਵਿੱਚ ਸਰਕਾਰ ਖਿਲਾਫ ਸ਼ੀਸ਼ਾ ਦਿਖਾਓ ਪ੍ਰੋਗਰਾਮ ਕੀਤੇ ਜਾਣਗੇ ਅਤੇ ਸਰਕਾਰ ਦਾ ਮੁਲਾਜ਼ਮ ਪੱਖੀ ਹੋਣ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਦੱਸਿਆ ਜਾਵੇਗਾ ਕਿ ਜੇਕਰ ਸਰਕਾਰ ਕਰਮਚਾਰੀਆਂ ਦਾ ਸ਼ੋਸ਼ਣ ਜਾਰੀ ਰੱਖੇਗੀ ਤਾਂ ਇਸਦਾ ਸਿੱਧਾ ਅਸਰ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੇ ਪਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਦਾ ਹਰ ਫਰੰਟ ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲਾ ਵੱਲੋਂ ਪਰਮਜੀਤ ਸਿੰਘ, ਸੁਨੀਲ ਸਿੱਧੂ, ਇੰਦਰਜੀਤ ਕੌਰ, ਦੇਵਰਾਜ , ਸੁਨੀਤਾ ਰਾਣੀ, ਰਾਹੁਲ ਚੋਪੜਾ, ਚਮਨ ਲਾਲ ਆਦਿ… ਹਾਜਰ ਸਨ।