ਕੁਰਾਲੀ, 29 ਅਪ੍ਰੈਲ – ਨੇੜਲੇ ਪਿੰਡ ਗੋਸਲਾਂ ਸਕੂਲ ਦੇ ਹਿੰਦੀ ਅਧਿਆਪਕ ਅਤੇ ਸਮਾਜ ਸੇਵੀ ਕਪਿਲ ਮੋਹਨ ਅਗਰਵਾਲ ਨੂੰ ਬੀਤੇ ਦਿਨ ਸਥਾਨਕ ਮੋਰਿੰਡਾ ਰੋਡ ਤੇ ਬਾਈਪਾਸ ਨੇੜੇ ਇੱਕ ਪਰਸ ਮਿਲਿਆ ਜਿਸ ਵਿੱਚ ਨਕਦੀ, ਦੋ ਏ ਟੀ ਐਮ ਕਾਰਡ, ਪੈਨ ਕਾਰਡ, ਆਧਾਰ ਕਾਰਡ ਅਤੇ ਜਰੂਰੀ ਦਸਤਾਵੇਜ ਸਨ।
ਇਸ ਸੰਬੰਧੀ ਅਧਿਆਪਕ ਕਪਿਲ ਮੋਹਨ ਅਗਰਵਾਲ ਨੇ ਦੱਸਿਆ ਕਿ ਉਹਨਾਂ ਪਰਸ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਪੜਤਾਲ ਕਰਨ ਮਗਰੋਂ ਮਾਲਿਕ ਦਾ ਪਤਾ ਲਗਾਇਆ। ਉਹਨਾਂ ਕਿਹਾ ਕਿ ਪਰਸ ਦਾ ਅਸਲ ਮਾਲਕ ਅਮਰੀਕ ਸਿੰਘ (ਪਿੰਡ ਕਪੂਰਗੜ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਦਾ ਰਹਿਣ ਵਾਲਾ ਸੀ ਜੋ ਆਰਥਿਕ ਤੌਰ ਤੋਂ ਕਮਜ਼ੋਰ ਸੀ ਅਤੇ ਗੰਨੇ ਦਾ ਜੂਸ ਵੇਚਣ ਦਾ ਕੰਮ ਕਰਦਾ ਸੀ।
ਉਹਨਾਂ ਕਿਹਾ ਕਿ ਉਹਨਾਂ ਨੇ ਅਮਰੀਕ ਸਿੰਘ ਨੂੰ ਉਸਦੇ ਪਰਸ ਸੰਬੰਧੀ ਫੋਨ ਤੇ ਜਾਣਕਾਰੀ ਦਿੱਤੀ, ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਅਧਿਆਪਕ ਕਪਿਲ ਮੋਹਨ ਅਗਰਵਾਲ ਵਲੋਂ ਆਪਣੇ ਪਿਤਾ ਸ੍ਰੀ ਬਲਬੀਰ ਚੰਦ ਅਗਰਵਾਲ ਦੀ ਹਾਜ਼ਰੀ ਵਿੱਚ ਪਰਸ ਅਮਰੀਕ ਸਿੰਘ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਪਰਸ ਮਾਲਕ ਅਮਰੀਕ ਸਿੰਘ ਨੇ ਅਧਿਆਪਕ ਕਪਿਲ ਮੋਹਨ ਅਤੇ ਬਲਬੀਰ ਚੰਦ ਅੱਗਰਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਮੋਦ ਅਗਰਵਾਲ, ਕੇਸ਼ਵ ਸਿੰਗਲਾ, ਈਸ਼ਾ ਰਾਣੀ ਵੀ ਮੌਜੂਦ ਸਨ।