ਗੁਰਦਾਸਪੁਰ, 17 ਅਪ੍ਰੈਲ 2027 – ਗੁਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ । ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਚੇਅਰਮੈਨ ਦੇ ਪੁੱਤਰ ਉਸ ਨੂੰ ਕਿਡਨੈਪ ਕਰਕੇ ਆਪਣੇ ਘਰ ਲੈ ਗਏ ਅਤੇ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਜਿਸ ਕਾਰਨ ਗੁਰਮੀਤ ਸਿੰਘ ਨਾਮ ਦਾ ਇਹਨੂੰ ਜੋਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਸਿਵਲ ਹਸਪਤਾਲ ਗੁਰਦਾਸਪੁਰ ਉਸਦਾ ਇਲਾਜ ਚੱਲ ਰਿਹਾ ਹੈ । ਹਾਲਾਂਕਿ ਸਾਬਕਾ ਚੇਅਰਮੈਨ ਚੰਚਲ ਸਿੰਘ ਦਾ ਪਰਿਵਾਰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਪਰ ਪੁਲਿਸ ਵੱਲੋਂ ਗੁਰਮੀਤ ਸਿੰਘ ਦੀ ਸ਼ਿਕਾਇਤ ਤੇ ਸਾਬਕਾ ਚੇਅਰਮੈਨ ਦੇ ਧੀਰ ਦੇ ਪੰਜ ਲੋਕਾਂ ਖਿਲਾਫ ਨਾਮ ਸਮੇਤ ਅਤੇ ਤਿੰਨ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਅਜੈਬ ਸਿੰਘ ਨੇ ਦੱਸਿਆ ਕਿ ਪਿੰਡ ਦੀ ਵਿਰੋਧੀ ਧਿਰ ਦੇ ਸਾਬਕਾ ਚੇਅਰਮੈਨ ਚੈਂਚਲ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ ਦੇ ਚੱਲਦਿਆਂ ਉਸ ਦੇ ਪੁੱਤਰ ਗੁਰਮੀਤ ਸਿੰਘ ਦੀ ਬਹੁਤ ਬੁਰੀ ਤਰਾਂ ਮਾਰ ਕੁਟਾਈ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੈਂਚਲ ਸਿੰਘ ਦੇ ਪੁੱਤਰ ਰਣਜੀਤ ਸਿੰਘ, ਗੁਰਜੀਤ ਸਿੰਘ, ਭਤੀਜੇ ਪੰਜਾਬ ਸਿੰਘ ਅਤੇ ਉਸ ਦੇ ਪੋਤਰਿਆਂ ਨੇ ਅਜੈਬ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੂੰ ਉਸ ਦੇ ਘਰ ਦੇ ਅੱਗਿਓਂ ਜਬਰੀ ਚੁੱਕ ਲੈ ਜਾਇਆ ਗਿਆ। ਉਨ੍ਹਾਂ ਵੱਲੋਂ ਗੁਰਮੀਤ ਸਿੰਘ ਨੂੰ ਚੈਂਚਲ ਸਿੰਘ ਦੇ ਘਰ ਲਿਜਾ ਕੇ ਬਹੁਤ ਬੁਰੀ ਤਰਾਂ ਕੁੱਟਿਆ ਮਾਰਿਆ ਗਿਆ ਜਿਸ ਦੌਰਾਨ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿਗ ਗਿਆ।
ਇਸ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਨੇ ਐਸ. ਐਸ. ਪੀ. ਗੁਰਦਾਸਪੁਰ ਦੇ ਧਿਆਨ ਵਿੱਚ ਇਹ ਵਾਕਿਆ ਲਿਆਂਦਾ ਤਾਂ ਥਾਣਾ ਭੈਣੀ ਮੀਆਂ ਖਾਂ ਦੇ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਵੱਲੋਂ ਗੁਰਮੀਤ ਸਿੰਘ ਨੂੰ ਗੰਭੀਰ ਹਾਲਾਤ ਵਿੱਚ ਚੁੱਕਾ ਕੇ ਸਿਵਲ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਲੈਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਈ ਰੈਫ਼ਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਸਬੰਧੀ ਜਦੋਂ ਸਾਬਕਾ ਚੇਅਰਮੈਨ ਹੋ ਚੈਂਚਲ ਸਿੰਘ ਬਾਗੜੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਮੀਤ ਸਿੰਘ ਨਿੱਜੀ ਰੰਜਿਸ ਦੇ ਚੱਲਦਿਆਂ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਲਲਕਾਰ ਮਾਰਨ ਲੱਗ ਪਿਆ। ਜਿਸ ਦਾ ਵਿਰੋਧ ਕਰਨ ਉੱਤੇ ਉਸ ਦੇ ਪਰਿਵਾਰ ਦੀ ਗੁਰਮੀਤ ਸਿੰਘ ਨਾਲ ਝੜਪ ਹੋ ਗਈ ਹੈ। ਇਸ ਸਬੰਧੀ ਜਦੋਂ ਐਸ. ਐਚ. ਓ. ਸੁਮਨਪ੍ਰੀਤ ਕੌਰ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੀੜਤ ਧਿਰ ਦੇ ਬਿਆਨ ਲਏ ਜਾ ਰਹੇ ਹਨ। ਜਿਸ ਦੀ ਇਨਕੁਆਰੀ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ।