ਜੈਤੋ,4 ਅਪ੍ਰੈਲ 2024-ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਜੈਤੋ ਦਾਣਾ ਮੰਡੀ ਦੇ ਗੇਟ ਦੇ ਨਜ਼ਦੀਕ ਇੱਕੋ ਮੋਟਰਸਾਇਕਲ ਤੇ ਸਵਾਰ ਹੋਕੇ ਤਿੰਨ ਨੋਜਵਾਨ ਆਪਣੇ ਘਰ ਵੱਲ ਜਾ ਰਹੇ ਸਨ, ਇਹ ਹਾਦਸਾ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਵਿਚ ਜ਼ੋਰ ਨਾਲ ਟੱਕਰ ਮਾਰ ਦਿੱਤੀ, ਕਾਰ ਵਾਲਾ ਚਾਲਕ ਗੱਡੀ ਲੈਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੀ ਟੀਮ ਮੈਂਬਰ ਮੀਤ ਸਿੰਘ ਮੀਤਾ ਪ੍ਰਧਾਨ, ਗੋਰਾ ਅੋਲਖ, ਸੰਦੀਪ ਸਿੰਘ, ਜਸਪਾਲ ਸਿੰਘ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਤਿੰਨੇ ਗੰਭੀਰ ਜਖ਼ਮੀ ਨੋਜਵਾਨਾਂ ਨੂੰ ਚੁੱਕ ਕੇ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ । ਜਿੱਥੇ ਡਾਕਟਰ ਨਾ ਹੋਣ ਕਾਰਣ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਜਿਆਦਾ ਗੰਭੀਰ ਦੇਖਦਿਆਂ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਿੰਨਾ ਵਿੱਚੋਂ ਵਾਰਸਾਂ ਦੀ ਮਰਜ਼ੀ ਅਨੁਸਾਰ ਇੱਕ ਨੂੰ ਬਠਿੰਡੇ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ, ਇੱਕ ਨੋਜਵਾਨ ਦੀ ਫਰੀਦਕੋਟ ਮੈਡੀਕਲ ਲਿਜਾਇਆ ਗਿਆ ਜਿੱਥੇ ਉਸ ਨੋਜਵਾਨ ਦੀ ਮੌਤ ਹੋ ਗਈ ਇਨ੍ਹਾਂ ਨੋਜਵਾਨ ਦੀ ਪਹਿਚਾਣ ਸਿ਼ਵ ਕੁਮਾਰ (22 ਸਾਲ) ਪੁੱਤਰ ਗੁਰਦੀਪ ਸਿੰਘ ਵਾਸੀ ਜੈਤੋ, ਬੰਟੀ ਸਿੰਘ (20 ਸਾਲ) ਪੁੱਤਰ ਭੋਲਾ ਸਿੰਘ, ਹਰਮਨ ਸਿੰਘ (18 ਸਾਲ) ਸਪੁੱਤਰ ਰਣਜੀਤ ਸਿੰਘ ਵਾਸੀ ਜੈਤੋ ਵਜੋਂ ਹੋਈ ਹੈ । ਇਨ੍ਹਾਂ ਜ਼ਖ਼ਮੀ ਵਿਅਕਤੀਆਂ ਵਿਚੋਂ ਸ਼ਿਵ ਕੁਮਾਰ ਉਰਫ਼ ਸਿਵਾ ਨਾ ਦੇ ਨੋਜਵਾਨ ਦੀ ਮੌਤ ਹੋ ਗਈ ।