ਚੰਡੀਗੜ੍ਹ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕਰਵਾਏ ਗਏ ਦੂਜੇ ਪੜਾਅ ਦੇ ਸੀਰੋ ਸਰਵੇ ਵਿਚ 14.8 ਫੀਸਦੀ ਲੋਕਾਂ ਵਿਚ ਐਂਟੀਬਾਡੀਜ ਪਾਈ ਗਈ| ਉਨ੍ਹਾਂ ਨੇ ਕੋਰੋਨਾ ਦੀ ਮੌਜੂਦਾ ਮੌਤ ਦਰ 1.06 ਫੀਸਦੀ ਨੂੰ ਘੱਟ ਤੋ ਘੱਟ ਪੱਧਰ ਤਕ ਲੈ ਜਾਣ ਲਈ ਡਾਕਟਰਾਂ ਨੂੰ ਹੋਰ ਕੜੀ ਮਿਹਨਤ ਕਰਨ ਦੀ ਅਪੀਲ ਕੀਤੀ ਹੈ| ਇਸ ਦੇ ਨਾਲ ਹੀ ਕੋਰੋਨਾ ਦੇ ਪੂਰੇ ਇਤਿਹਾਸ ‘ਤੇ ਖੋਜ ਕਰਨ ਦੇ ਵੀ ਨਿਰਦੇਸ਼ ਦਿੱਤੇ|ਸਿਹਤ ਮੰਤਰੀ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਵਿਡ-19 ਦੀ ਜਲਦੀ ਜਾਂਚ ਲਈ ਕਰਵਾਏ ਗਏ ਦੂਜੇ ਪੜਾਅ ਦੇ ਸੀਰੋ ਸਰਵੇ ਦੀ ਰਿਪੋਰਟ ਪੇਸ਼ ਕਰਦੇ ਹੋਏ ਕਹੀ ਹੈ| ਇਸ ਦੌਰਾਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਸੀਰੋ ਸਰਵੇ ਰਾਊਂਡ-2 ਨਾਮਕ ਕਿਤਾਬ ਦੀ ਵੀ ਘੁੰਡ ਚਕਾਈ ਕੀਤੀ ਗਈ| ਦੂਜੇ ਪੜਾਅ ਦੇ ਸਰਵੇ ਲਈ 19-20 ਅਕਤੂਬਰ ਨੂੰ ਰਾਜ ਦੇ ਸਾਰੇ ਜਿਲ੍ਹਿਆਂ ਦੇ ਕਰੀਬ 14477 ਲੋਕਾਂ ਦੇ ਨਮੂਨੇ ਇਕੱਠਾ ਕੀਤੇ| ਇੰਨ੍ਹਾਂ ਵਿਚ ਕਰੀਬ 14.8 ਫੀਸਦੀ ਲੋਕਾਂ ਵਿਚ ਟੀਬਾਡੀਜ ਤਿਆਰ ਹੋਣ ਦੀ ਪਸ਼ਟੀ ਹੋਈ ਹੈ| ਇਸ ਤੋਂ ਪਹਿਲਾਂ ਅਗਸਤ ਮਹੀਨੇ ਦੌਰਾਨ ਪਹਿਲਾ ਸਰਵੇ ਕਰਵਾਇਆ ਗਿਆ ਸੀ, ਜਿਸ ਵਿਚ ਕਰੀਬ 8 ਫੀਸਦੀ ਲੋਕਾਂ ਵਿਚ ਐਂਟੀਬਾਡੀਜ ਬਣੀ ਸੀ ਜੋ ਕਿ ਇਸ ਵਾਰ ਵੱਧ ਕੇ 14.8 ਫੀਸਦੀ ਹੋਈ ਹੈ|ਸ੍ਰੀ ਵਿਜ ਨੇ ਕਿਹਾ ਕਿ ਰਾਜ ਦੇ ਗ੍ਰਾਮੀਣ ਖੇਤਰਾਂ ਵਿਚ 11.4 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿਚ 19.8 ਫੀਸਦੀ ਐਂਟੀਬਾਡੀਜ ਪਾਈ ਗਈਆਂ ਹਨ| ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਸੀਰੋ ਸਰਵੇ ਦੀ ਰਿਪੋਰਟ ਵਿਚ ਫਰੀਦਾਬਾਦ ਵਿਚ 40.2 ਫੀਸਦੀ, ਯਮਨਾਨਗਰ ਵਿਚ 37.1 ਫੀਸਦੀ ਅਤੇ ਪਾਣੀ ਪਤ ਵਿਚ 36.3 ਫੀਸਦੀ ਰਿਹਾ ਹੈ| ਇਸ ਤਰ੍ਹਾ ਜਿਆਦਾਤਰ ਸੀਰੋ ਪਾਜੀਟਿਵ ਜਿਲ੍ਹਿਆਂ ਵਿਚ ਫਰੀਦਾਬਾਦ 31.2 ਫੀਸਦੀ, ਯਮਨਾਨਗਰ ਵਿਚ 28.6 ਫੀਸਦੀ ਅਤੇ ਜੀਂਦ ਵਿਚ 26.6 ਫੀਸਦੀ ਐਂਟੀਬਾਡੀਜ ਪਾਈ ਗਈ ਹੈ| ਇਸ ਦੇ ਨਾਲ ਹੀ 10 ਫੀਸਦੀ ਤੋਂ ਹੇਠਾਂ ਸੀਰੋ ਪਾਜੀਟਿਵਟੀ ਪਾਏ ਗਏ ਜਿਲ੍ਹਿਆਂ ਵਿਚ ਹਿਸਾਰ 9.7 ਫੀਸਦੀ, ਮਹੇਂਦਰਗੜ੍ਹ 8.6 ਫੀਸਦੀ, ਚਰਖੀ ਦਾਦਰੀ 7.7 ਫੀਸਦੀ, ਸਿਰਸਾ 7.5 ਫੀਸਦੀ, ਪਲਵਲ 5.5 ਫੀਸਦੀ ਅਤੇ ਭਿਵਾਨੀ ਵਿਚ 3.1 ਫੀਸਦੀ ਹੈ|ਸਿਹਤ ਮੰਤਰੀ ਨੇ ਕਿਹਾ ਕਿ ਰਾਜ ਦੇ ਡਾਕਟਰਾਂ ਨੇ ਕੋਰੋਨਾ ਨੂੰ ਕੰਟਰੋਲ ਕਰਨ ਵਿਚ ਮਹਤੱਵਪੂਰਣ ਭਮਿਕਾ ਨਿਭਾਈ ਹੈ| ਇਸ ਦੇ ਫਲਸਰੂਪ ਸੂਬੇ ਵਿਚ ਰਿਕਵਰੀ ਦਰ 91.46 ਫੀਸਦੀ ਹੈ ਅਤੇ ਮੌਤ ਦਰ 1.06 ਫੀਸਦੀ ਰਹੀ ਹੈ| ਉਨ੍ਹਾਂ ਨੇ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰੋਨਾ ਦੀ ਲੜਾਈ ਵਿਚ ਯੋਗਦਾਨ ਦੇਣ ਵਾਲੇ ਡਾਕਟਰਾਂ ਨੂੰ ਪਿਛਲੇ ਦਿਨਾਂ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਬਿਨ੍ਹਾਂਦਵਾਈ ਦੇ ਵੀ ਇਸ ਵਿਚ ਅਭੂਤਪੂਰਵ ਕੰਮ ਕੀਤਾ ਹੈ|ਸ੍ਰੀ ਵਿਜ ਨੇ ਪੀਜੀਆਈ ਰੋਹਤਕ ਵਿਚ ਪੋਸਟ ਕੋਵਿਡ ਮਰੀਜਾਂ ਲਈ ਟੀਮ ਦਾ ਗਠਨ ਕਰਨ ਨੂੰ ਕਿਹਾ ਤਾਂ ਜੋ ਕੋਰੋਨਾ ਨਾਲ ਠੀਕ ਹੋਣ ਬਾਅਦ ਲੋਕਾਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀਆਂ ਤੋਂ ਨਿਜਾਤ ਦਿਵਾਈ ਜਾ ਸਕੇ| ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ‘ਤੇ ਠੋਸ ਸਟੱਡੀ ਵੀ ਕਰਨ ਤਾਂ ਜੋ ਭਾਵੀ ਪੀੜੀਆਂ ਇਸ ਤੋਂ ਲਾਭ ਚੁੱਕ ਸਕਣ| ਇਸ ਵਿਚ ਵੱਖ-ਵੱਖ ਮੌਸਮ ਤੇ ਸਮੇਂ ਦੌਰਾਨ ਕੋਰੋਨਾ ਦੇ ਪ੍ਰਭਾਵ ‘ਤੇ ਜਾਣਕਾਰੀ ਵੀ ਜਟਾਉਣ ਨੂੰ ਕਿਹਾ ਹੈ, ਜਿਨ੍ਹਾਂ ਵਿਚ ਆਈਸੋਲੇਸ਼ਨ ਸਂੈਟਰ, ਆਈਸੀਯੂ, ਕੋਵਿਡ ਕੇਅਰ ਸੈਂਟਰ ਅਤੇ ਵੈਂਟੀਲੇਟਰ, ਮਾਸਕ ਆਦਿ ਦੀ ਜਰੂਰਤਾਂ ਅਤੇ ਪਰਿਸਥਿਤੀ ਬਾਰੇ ਵਿਚ ਵੀ ਅਧਿਐਨ ਕੀਤਾ ਜਾਵੇਗਾ|ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾਂ ਨੇ ਸਰਵੇਖਣ ਦੇ ਉਦੇਸ਼ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸੀਰੋ ਸਰਵੇ ਹਰਿਆਣਾ ਵਿਚ ਕੋਵਿਡ-19 ਦੀ ਰੋਕਥਾਮ ਲਈ ਉਪਾਆਂ ਕਰਨ ਦੀ ਗਲ ਕਹੀ| ਉਨ੍ਹਾਂ ਨੇ ਕਿਹਾ ਕਿ ਸੀਰੋ ਸਰਵੇ ਵਿਚ ਵਿਅਕਤੀਆਂ ਦੇ ਸਮੂਹ ਦਾ ਜਾਂਚ ਕੀਤੀ ਜਾਂਦੀ ਹੈ ਕਿ ਉਨ੍ਹਾਂ ਵਿਚ ਬੀਮਾਰੀ ਦੇ ਐਂਟੀਬਾਡੀਜ ਵਿਕਸਿਤ ਹੋਣ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ| ਰਿਪੋਰਟ ਵਿਚ ਗ੍ਰਾਮੀਣ ਆਬਾਦੀ ਤੋਂ ਵੱਧ ਸ਼ਹਿਰੀ ਅਬਾਦੀ ਪ੍ਰਭਾਵਿਤ ਹੋਈ ਹੈ| ਸਰਕਾਰ ਵੱਲੋਂ ਸੰਕ੍ਰਮਣ ਨੂੰ ੋਰੋਕਨ ਲਈ ਕੀਤੇ ਗਏ ਉਪਾਅ ਜਿਵੇਂ ਲੋਕਡਾਊਨ, ਕਾਰਗਰ ਟੇਸਟ ਰਣਨੀਤੀ, ਰੋਕਥਾਮ ਅਤੇ ਸਰਵੇਖਣ ਦੇ ਉਪਾਅ ਜਿਵੇਂ ਕੰਨਟੈਕਟ ਟੇਸਟਿੰਗ ਅਤੇ ਸੰਪਰਕਾਂ ਦੀ ਪਹਿਚਾਣ ਪ੍ਰਭਾਵਸ਼ਾਲੀ ਰਹੀ ਹੈ| ਇਸ ਦੇ ਲਈ ਨਾਗਰਿਕਾਂ ਵੱਲੋਂ ਸਮਾਜਿਕ ਦੂਰੀ ਬਣਾਏ ਰੱਖਣਾ, ਹੱਥਾ ਦੀ ਸਵੱਛਤਾ ਅਤੇ ਖਾਂਸੀ ਦਾ ਸ਼੍ਰਿਸ਼ਟਾਚਾਰ ਵਰਗੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ|ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੇ ਕਿਹਾ ਕਿ ਇਸ ਸੀਰੋ ਸਰਵੇ ਵਿਚ ਰੋਹਤਕ ਪੀਜੀਆਈ ਅਤੇ ਮੈਡੀਕਲ ਕਾਲਜਾਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਅਤੇ ਇਸ ‘ਤੇ ਅਧਿਐਨ ਕਰਨ ਦੇ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ| ਇਸ ਦੀ ਜਲਦੀ ਹੀ ਰਿਪੋਰਟ ਆਵੇਗੀ| ਸਿਹਤ ਵਿਭਾਗ ਵਿਚ ਨਿਦੇਸ਼ਕ ਡਾ. ਉਸ਼ਾ ਗਪਤਾ ਨੇ ਇਸ ਸਬੰਧ ਪੂਰੀ ਰਿਪੋਰਟ ਪੇਸ਼ ਕੀਤੀ ਗਈ| ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਾਰੇ 22 ਜਿਲ੍ਹਿਆਂ ਵਿਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਸੀ, ਹਰ ਜਿਲ੍ਹੇ ਵਿਚ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਤੋਂ ਕੁੱਲ 720 ਸੈਂਪਲ ਲਏ ਗਏ ਸਨ| ਹਰ ਜਿਲ੍ਹੇ ਤੋਂ ਕੁੱਲ 16 ਕਲਸਟਰ ਬਣਾਏ ਗਏ| ਇਸ ਮੌਕੇ ‘ਤੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਮਹਾਨਿਦੇਸ਼ਕ ਅਮਨੀਤ ਪੀ. ਕਮਾਰ, ਆਯੂਸ਼ ਵਿਭਾਗ ਦੇ ਨਿਦੇਸ਼ਕ ਅਤਲ ਦ੍ਰਿਵੇਦੀ, ਸਿਹਤ ਵਿਭਾਗ ਮਹਾਨਿਦੇਸ਼ਕ ਡਾ. ਐਸ.ਬੀ. ਕੰਬੋਜ, ਨਿਦੇਸ਼ਕ ਵੀ. ਕੇ. ਬੰਸਲ ਸਮੇਤ ਅਨੇਕ ਸੀਨੀਅਰ ਅਧਿਕਾਰੀ ਮੌਜੂਦ ਸਨ|