ਫਤਹਿਗੜ੍ਹ ਸਾਹਿਬ 27 ਮਾਰਚ 2024:- ਚੌਰਵਾਲਾ ਤੋਂ ਸਹਾਇਕ ਇੰਜੀਨੀਅਰ ਜਸਵਿੰਦਰ ਰਾਮ ਵੱਲੋਂ ਪੱਤਰਕਾਰਾਂ ਅਤੇ ਖਪਤਕਾਰਾਂ ਦੇ ਧਿਆਨ ਵਿੱਚ ਲਿਆਉਂਦਿਆਂ ਗੱਲਬਾਤ ਦੌਰਾਨ ਕਿਹਾ , ਕੀ ਸਰਹੰਦ ਤੋਂ ਚੌਰਵਾਲਾ ਗਰਿੱਡ 66 ਕੇ ਵੀ ਦੀ ਜੋ ਮੇਨ ਲਾਈਨ ਆਉਂਦੀ ਹੈ। ਉਸ ਦੀ ਸਪਲਾਈ ਬੰਦ ਰਹੇਗੀ। ਜਿਸ ਦਾ ਕਾਰਨ ਦੱਸਦੇ ਸਹਾਇਕ ਇੰਜੀਨੀਅਰ ਨੇ ਕਿਹਾ ਕਿ 66 ਕੇ.ਵੀ. ਚੌਰਵਾਲਾ ਗਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਮਿਤੀ 28-03-2024 ਦਿਨ ਵੀਰਵਾਰ ਨੂੰ 66 ਕੇ.ਵੀ. ਲਾਈਨ ਅਤੇ ਟਰਾਂਸਫਾਰਮਰ/ਬੇਅ ਦੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਪ੍ਰਮੁੱਖ ਖਪਤਕਾਰ ਜਿਵੇਂ ਟਿਵਾਣਾ ਆਇਲ ਮਿਲ, ਸੂਦ ਰੋਲਰ ਫਲੋਰ ਮਿਲ, ਸ਼੍ਰੀ ਜੀ ਆਇਲ ਆਦਿ ਸਮੇਤ ਪਿੰਡਾਂ ਦੀ ਸਪਲਾਈ ਜਿਵੇ ਕਿ ਰੁੜਕੀ, ਚੌਰਵਾਲਾ, ਮੂਲੇਪੁਰ, ਬਧੌਛੀ, ਨਲੀਨੀ, ਖਰੌੜਾ, ਖਰੌੜੀ, ਰਿਉਣਾ, ਬਹਿਲੋਲਪੁਰ, ਰਜਿੰਦਰ ਨਗਰ, ਪੰਜੋਲੀ, ਜਖਵਾਲੀ, ਨੌਲੱਖਾ, ਲਟੌਰ, ਨਰਾਇਣਗੜ੍ਹ ਛੰਨਾ, ਆਦਮਪੁਰ, ਬਰਕਤਪੁਰ, ਬੁਚੜੇ ਸਰਾਣਾ, ਮੁਕੰਦਰਪੁਰ, ਧਤੌਂਦਾ, ਕੋਟਲਾ ਜੱਟਾ ਆਦਿ ਦੀ ਸਪਲਾਈ ਬੰਦ ਰਹੇਗੀ।