ਚੰਡੀਗੜ੍ਹ, 27 ਮਾਰਚ 2024- ਪੰਜਾਬ ਦੇ ਆਈਏਐਸ ਵਰੁਣ ਰੂਜ਼ਮ ਦੀ ਰਿਹਾਇਸ਼ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਨੇੜੇ ਫਟੇ ਹੋਏ ਦਸਤਾਵੇਜ਼ਾਂ ਦਾ ਬੰਡਲ ਮਿਲਿਆ। ਇਹ ਦਸਤਾਵੇਜ਼ 137 ਕਰੋੜ ਦੇ ਅਮਰੂਦ ਦੇ ਬਾਗ ਘੁਟਾਲੇ ਦੇ ਪੰਜਾਬ ਵਿਜੀਲੈਂਸ ਬਿਊਰੋ ਦੇ ਕੇਸ ਨਾਲ ਸਬੰਧਤ ਹਨ, ਜਿਸ ਦੇ ਸਬੰਧ ਵਿੱਚ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਫ਼ੀ ਸਾਰੇ ਕਾਗਜ਼ ਇਕ ਪਲਾਸਟਿਕ ਦੇ ਲਿਫਾਫੇ ਵਿੱਚ ਪਾੜ ਕੇ ਪਾਏ ਹੋਏ ਮਿਲੇ ਜਿਹਨਾਂ ਨੂੰ ਪੜ੍ਹਨ ਤੇ ਸਾਫ਼ ਪਤਾ ਲੱਗਾ ਕਿ ਇਹ ਅਮਰੂਦ ਘੋਟਾਲੇ ਨਾਲ ਜੁੜੀ ਹੋਈ ਜਾਂਚ ਨਾਲ ਸੰਬੰਧਿਤ ਨੇ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਈਡੀ ਦੀ ਟੀਮ ਪੰਜਾਬ ਦੇ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜ਼ਮ ਦੇ ਸੈਕਟਰ 20 ਸਥਿਤ ਘਰ ਦੀ ਤਲਾਸ਼ੀ ਲੈ ਰਹੀ ਹੈ।