ਚੰਡੀਗੜ੍ਹ, 20 ਮਾਰਚ 2024 : ਪੰਜਾਬ ਸਰਕਾਰ ਵਲੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 10 ਸਾਥੀਆ ਤੇ ਕੌਮੀ ਸੁਰੱਖਿਆ ਐਕਟ (ਐਨੱ ਐਸੱ ਏ ) ਤਹਿਤ ਨਜ਼ਰਬੰਦੀ ਦਾ ਇੱਕ ਸਾਲ ਪੂਰਾ ਹੋਣ ਤੋ ਬਾਅਦ ਨਵੇ ਸਿਰੇ ਤੋ ਦੁਬਾਰਾ ਸਾਰਿਆ ਤੇ ਹੀ ਐਨੱ ਐਸੱ ਏ ਇੱਕ ਸਾਲ ਲਈ ਹੋਰ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।ਪੰਜਾਬ ਸਰਕਾਰ ਦੇ ਇਸ ਹੁਕਮ ਦੀ ਕੌਮੀ ਇੰਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਬਰ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ ।ਬਾਜਵਾ ਨੇ ਅੱਗੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਕੋਲੋ ਜਾਣੇ ਅਣਜਾਣੇ ਵਿੱਚ ਜੇ ਕੋਈ ਗਲਤੀ ਹੋਈ ਹੈ ਤਾਂ ਉਸ ਦੀ ਪੰਜਾਬ ਸਰਕਾਰ ਵਲੋ ਐਨੱ ਐਸੱ ਏ ਲਾਉਣ ਵਰਗੀ ਏਨੀ ਵੱਡੀ ਸਜ਼ਾ ਜਾਇਜ਼ ਨਹੀ ਹੈ ।ਬਾਜਵਾ ਨੇ ਅੱਗੇ ਆਖਿਆ ਕਿ ਕੌਮੀ ਇੰਨਸਾਫ ਮੋਰਚਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਦੇ ਪਰਿਵਾਰਾ ਨੁੰ ਨਾਲ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲਾ ਨਾਲ ਐਨੱ ਐਸੱ ਏ ਰੱਦ ਕਰਵਾਉਣ ਲਈ ਸਲਾਹ ਮਸ਼ਵਰਾ ਕਰੇਗਾ । ਪਰਿਵਾਰਾ ਦੀ ਸਲਾਹ ਅਤੇ ਸਰਬ ਸਾਂਝੀ ਰਾਏ ਨਾਲ ਅਗਲੀ ਰਣਨੀਤੀ ਉਲੀਕੀ ਜਾਵੇਗੀ ।ਇਸ ਮੋਕੇ ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਇੰਜੀ ਸੁਖਦੇਵ ਸਿੰਘ ਧਾਲੀਵਾਲ , ਇੰਸਪੈਕਟਰ ਨਿਰਮਲ ਸਿੰਘ , ਨੰਬਰਦਾਰ ਸੇਵਾ ਸਿੰਘ , ਜਤਿੰਦਰ ਸਿੰਘ ਦਾਬਾਵਾਲ ,ਨਿਰਮਲ ਸਿੰਘ ਸਾਗਰਪੁਰ ਆਦਿ ਹਾਜ਼ਰ ਸਨ ।