ਗੁਰਦਾਸਪੁਰ 20 ਮਾਰਚ 2024 : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਜੀ ਦੀ ਪ੍ਧਾਨਗੀ ਹੇਠ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਾਅ ਤਹਿਤ ਪੀਐਚਸੀ ਦੋਰਾਂਗਲਾ ਵਿਖੇ ਟੇ੍ਨਿੰਗ ਕਰਵਾਈ ਗਈ।
ਇਸ ਮੌਕੇ ਮੈਡੀਕਲ ਅਫਸਰ ਡਾ. ਗੌਤਮ ਨੇ ਕਿਹਾ ਕਿ ਗਲਤ ਖਾਣ-ਪਾਣ, ਗਲਤ ਜੀਵਨਸ਼ੈਲੀ ਕਾਰਨ ਗੈਰ ਸੰਚਾਰੀ ਰੋਗ ਵਧ ਰਿਹੇ ਹਨ। ਹਾਈ ਬਲਡ ਪ੍ੈਸ਼ਰ ਕਾਰਨ ਅਧਰੰਗ ਹੁੰਦਾ ਹੈ ਜਿਸ ਕਾਰਨ ਵਿਅਕਤੀ ਅਪੰਗ ਹੋ ਜਾਂਦਾ ਹੈ। ਸ਼ੂਗਰ ਰੋਗ ਹੋਰ ਬੀਮਾਰੀਆਂ ਦਾ ਕਾਰਨ ਬਣਦੇ ਹਨ।ਦਿਲ ਦੇ ਰੋਗੀਆਂ ਦੀ ਸੰਖਿਆਂ ਵਿਚ ਵਾਧਾ ਹੋ ਰਿਹਾ ਹੈ। ਸੰਚਾਰੀ ਰੋਗਾਂ ਦੇ ਮੁਕਾਬਲੇ ਗੈਰ ਸੰਚਾਰੀ ਰੋਗਾਂ ਨਾਲ ਪੀੜਤ ਲੋਕਾਂ ਦੀ ਸੰਖਿਆਂ ਵਿਚ ਵਾਧਾ ਹੋ ਰਿਹਾ ਹੈ। ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਨਮਕ ਅਤੇ ਮਿਠੇ ਨੂੰ ਸੀਮਤ ਮਾਤਰਾ ਵਿਚ ਇਸਤੇਮਾਲ ਕੀਤਾ ਜਾਵੇ। ਰੋਜਾਨਾ ਕਸਰਤ ਕੀਤੀ ਜਾਵੇ। ਜਿਆਦਾ ਪੈਦਲ ਚਲਿਆ ਜਾਵੇ। ਇਨਾਂ ਉਪਾਅ ਨਾਲ ਗੈਰ ਸੰਚਾਰੀ ਰੋਗਾਂ ਦੀ ਰੇਕਥਾਮ ਕੀਤੀ ਜਾ ਸਕਦੀ ਹੈ।