ਓਟਵਾ, 25 ਜੂਨ, 2024: ਕੈਨੇਡਾ ਦੇ ਆਈ ਆਰ ਸੀ ਸੀ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਵਿਦਿਆਰਥੀ ਹੁਣ ਬਾਰਡਰ ’ਤੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਇਸ ਨਾਲ ਫਲੈਗਪੋਲਿੰਗ ਵਿਚ ਵੱਡੀ ਗਿਰਾਵਟ ਆਵੇਗੀ। ਫਲੈਗਪੋਲਿੰਗ ਦਾ ਮਤਲਬ ਹੁੰਦਾ ਹੈ ਕਿ ਵਿਅਕਤੀ ਬਾਰਡਰ ਟੱਪ ਕੇ ਮੁੜ ਸਰਹੱਦ ਵਿਚ ਪ੍ਰਵੇਸ਼ ਕਰ ਕੇ ਵੀਜ਼ਾ ਅਪਲਾਈ ਕਰਦਾ ਹੈ।
ਕੈਨੇਡਾ ਸਰਕਾਰ ਦਾ ਤਰਕ ਹੈ ਕਿ ਹੁਣ ਵਰਕ ਪਰਮਿਟ ’ਤੇ ਲਗਾਈ ਪਾਬੰਦੀ ਨਾਲ ਫਲੈਗਪੋਲਿੰਗ ਵਿਚ ਕਾਫੀ ਕਮੀ ਆਵੇਗੀ ਤੇ ਅਫਸਰ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕਣਗੇ