ਜੈਤੋ, 21 ਫਰਵਰੀ 2024 : ਸ੍ਰੀ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਜੈਤੋ ਸ਼ਹਿਰ ਵਿਖੇ ਸ੍ਰੀ ਗੁਰੂ ਰਵਿਦਾਸ ਪਾਵਨ ਧਾਮ ਜੈਤੋ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਸੇਵਾ ਸੰਮਤੀ ਜੈਤੋ ਦੀ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਸਜਾਇਆ ਗਿਆ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਰਿਸ਼ੀ ਰਾਮ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਨਗਰ ਕੀਰਤਨ ਤੋਂ ਕੀਤੀ ਗਈ, ਸ੍ਰੀ ਗੁਰੂ ਰਵਿਦਾਸ ਪਾਵਨ ਧਾਮ ਜੈਤੋ ਤੋਂ ਸ਼ੁਰੂ ਹੋ ਕੇ ਪੂਰੇ ਇਲਾਕੇ ਦੀ ਪਰਿਕਰਮਾ ਕਰਦੇ ਹੋਏ ਮੁੜ ਸ੍ਰੀ ਗੁਰੂ ਰਵਿਦਾਸ ਪਾਵਨ ਧਾਮ ਬਠਿੰਡਾ ਰੋਡ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਰਹੀ। ਜਿੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਜੀ ਦਾ ਸਵਾਗਤ ਕੀਤਾ, ਇਸ ਦੇ ਨਾਲ ਨਾਲ ਸ਼ਹਿਰ ਦੀ ਕਈ ਸੰਸਥਾਵਾਂ ਵੱਲੋਂ ਖਾਣ ਪੀਣ ਦੇ ਸਟਾਲ ਲਗਾਏ ਗਏ। ਨਗਰ ਕੀਰਤਨ ਨੂੰ ਲੈ ਕੇ ਸ਼ਹਿਰ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਭਾਰੀ ਮਾਤਰਾ ਵਿੱਚ ਭੀੜ ਉਮੜੀ ਦੇਖੀ ਗਈ। ਬੈਂਡਬਾਜਿਆਂ ਦੇ ਨਾਲ ਨਗਰ ਕੀਰਤਨ ਨੂੰ ਸਲਾਮੀ ਦਿੱਤੀ। ਇਸ ਦੇ ਨਾਲ ਹੀ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਇਸ ਨਗਰ ਕੀਰਤਨ ਕਮੇਟੀ ਵਿੱਚ ਡਾਕਟਰ ਪ੍ਰੇਮ ਕੁਮਾਰ, ਮਾਸਟਰ ਰਾਕੇਸ ਕੁਮਾਰ, ਮਾਸਟਰ ਹੇਮਰਾਜ, ਜਗਰਾਜ ਜੀ, ਪਵਨ ਗੋਠਵਾਲ,ਹੰਸ ਰਾਜ, ਡੂੰਗਰ ਰਾਮ, ਡਾਕਟਰ ਬਲਵਿੰਦਰ ਸਿੰਘ,ਪਰਸਰਾਮ, ਸ਼ੇਖਰ ਅਤੇ ਮਨੀਸ਼ ਕੁਮਾਰ, ਰਜੇਸ਼ ਕੁਮਾਰ ਆਦਿ ਹਾਜ਼ਰ ਸਨ।