ਪਟਿਆਲਾ 6 ਫ਼ਰਵਰੀ 2024:- ਚੰਡੀਗੜ ਮੇਅਰ ਦੀ ਚੋਣ ਤੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਮਾਣਯੋਗ ਸੁਪਰੀਮ ਕੋਰਟ ਵੱਲੋ ਦਿੱਤੇ ਗਏ ਫੈਸਲੇ ਨੂੰ ਲੋਕਤੰਤਰ ਦਾ ਹਾਮੀ ਕਰਾਰ ਦਿੰਦੇ ਹੋਏ। ਸਮਾਜ ਸੇਵੀ ਅਤੇ ਈ.ਵੀ.ਐਮ. ਹਟਾਉ ਸੰਯੁਕਤ ਮੋਰਚਾ ਦੇ ਪੰਜਾਬ ਇੰਚਾਰਜ ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਨੇ ਕਿਹਾ, ਕਿ ਚੰਡੀਗੜ ਮੇਅਰ ਦੀ ਚੋਣ ਵਿੱਚ ਬੀ.ਜੇ.ਪੀ. ਵੱਲੋ ਜੋ ਧਾਂਦਲੀ ਕਰ ਲੋਕਤੰਤਰ ਦਾ ਕਿੱਤਾ ਗਿਆ ਘਾਣ ਸਭ ਜਗ ਜਾਹਿਰ ਹੈ। ਮਾਣਯੋਗ ਸੁਪਰੀਮ ਕੋਰਟ ਵੱਲੋ ਚੰਡੀਗੜ ਮੇਅਰ ਚੋਣ ਤੇ ਸਖ਼ਤ ਟਿੱਪਣੀ ਕਰਦਿਆਂ ਚੋਣਾ ਨੂੰ ਲੋਕਤੰਤਰ ਦਾ ਕਤਲ ਦੱਸਿਆ ਕਿ ਇਹ ਕਿਸ ਕਿਸਮ ਦੀ ਚੋਣ ਹੈ। ਇਹ ਤਾ ਲੋਕਤੰਤਰ ਦਾ ਮਜ਼ਾਕ ਹੈ ।
ਸੁਪਰੀਮ ਕੋਰਟ ਦੇ ਬੈਂਚ ਵੱਲੋ ਚੋਣ ਤੇ ਸਟੇਅ ਲਾਉਂਦੇ ਹੋਏ ਕਿਹਾ ਗਿਆ, ਕਿ ਚੋਣਾਂ ਨਾਲ ਸਬੰਧਿਤ ਸਾਰਾ ਰਿਕਾਰਡ ਹਾਈਕੋਰਟ ਦੇ ਰਜਿਸਟਰਾਰ ਕੋਲ ਸੀਲ ਕੀਤਾ ਜਾਵੇ ਅਤੇ ਪ੍ਰੀਜਾਈਡਿੰਗ ਅਫਸਰ ਦੇ ਖਿਲਾਫ਼ ਮੁੱਕਦਮਾ ਦਰਜ਼ ਕੀਤਾ ਜਾਵੇ। ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਬੀ.ਜੇ.ਪੀ. ਬਹੁਤ ਪੱਧਰ ਦੀ ਰਾਜਨੀਤੀ ਕਰ ਰਹੀ ਹੈ। ਭਾਰਤ ਲੋਕਤਾਤਰਿਕ ਦੇਸ਼ ਹੈ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ। ਲੋਕ ਸੱਤਾ ਤੋ ਉੱਪਰ ਹੁੰਦੇ ਹਨ। ਪਹਿਲਾ ਵੀ ਕੇਂਦਰ ਸਰਕਾਰ ਵੱਲੋ ਪੰਜਾਬ ਦੇ ਰਾਜਪਾਲ ਰਾਹੀ ਪੰਜਾਬ ਸਰਕਾਰ ਦੇ ਹਰ ਕੰਮ ਵਿੱਚ ਰੋਕ ਲਗਾਈ ਜਾਂਦੀ ਸੀ। ਉਸ ਤੇ ਵੀ ਮਾਣਯੋਗ ਸੁਪਰੀਮ ਕੋਰਟ ਨੇ ਰਾਜਪਾਲ ਖਿਲਾਫ਼ ਸਖ਼ਤ ਹੁਕਮ ਕੀਤਾ ਸੀ। ਉਨਾਂ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਂਘਾ ਕਰਦਿਆਂ ਕਿਹਾ । ਕਿ ਮਾਣਯੋਗ ਅਦਾਲਤਾਂ ਨੂੰ ਇਸੇ ਤਰਾਂ ਲੋਕਾਂ ਦੇ ਸੰਵਿਧਾਨਿਕ ਹੱਕਾਂ ਤੇ ਪਹਿਰਾ ਦਿੰਦੇ ਹੋਏ। ਲੋਕ ਪੱਖੀ ਫ਼ੈਸਲੇ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋਕ ਆਪਣੇ ਆਪ ਨੂੰ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰਨ ਅਤੇ ਜਨਤਾ ਦਾ ਕਾਨੂੰਨ ਵਿੱਚ ਵਿਸ਼ਵਾਸ ਬਣਿਆ ਰਹੇ।