ਔਕਲੈਂਡ, 2 ਜੁਲਾਈ, 2020 : ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰ ਨੂੰ ਸਾਈਕਲ ਚਲਾਉਣਾ ਮਹਿੰਗਾ ਪੈ ਗਿਆ ਹੈ। ਅਸਲ ਵਿਚ ਕੋਰੋਨਾ ਲਾਕਡਾਊਨ ਕਾਰਨ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਤੇ ਘਰਾਂ ਵਿਚ ਹੀ ਕਸਰਤ ਕਰਨ ਦੀ ਹਦਾਇਤ ਕੀਤੀ ਸੀ ਜਦਕਿ ਸਿਹਤ ਮੰਤਰੀ ਨੇ ਇਸ ਤੋਂ ਐਨ ਉਲਟ ਅਪ੍ਰੈਲ ਦੇ ਸ਼ੁਰੂਆਤ ਦਿਨਾਂ ਵਿਚ ਇਕ ਬੀਚ ‘ਤੇ ਸਾਈਕਲ ਚਲਾ ਕੇ ਸਿਹਤਮੰਦ ਰਹਿਣ ਦਾ ਸੱਦਾ ਦੇ ਦਿੱਤਾ ਸੀ। ਕਿਸੇ ਰਾਹਗੀਰ ਨੇ ਮੰਤਰੀ ਦੀ ਸਾਈਕ ਚਲਾਉਂਦਿਆਂ ਹੀ ਫੋਟੋ ਖਿੱਚ ਲਈ ਤੇ ਇਹ ਮੀਡੀਆ ਵਿਚ ਛਪ ਗਈ ਸੀ। ਇਹ ਬਖੇੜਾ ਖੜ•ਾ ਹੋਣ ਮਗਰੋਂ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਮੁਆਫੀ ਵੀ ਮੰਗ ਲਈ ਪਰ ਇਸ ‘ਤੇ ਤਾਹਨੇ ਮਿਹਣੇ ਉਹਨਾਂ ਦਾ ਖਹਿੜਾ ਹੀ ਨਹੀਂ ਛੱਡ ਰਹੇ ਸੀ। ਇਸ ਤੋਂ ਅੱਕ ਕੇ ਕਲਾਰ ਨੇ ਸਿਹਤ ਮੰਤਰਾਲੇ ਵਾਲੀ ਚੈਨ ਕੱਲ• ਲਾਹੁਣ ਦੀ ਇੱਛਾ ਜ਼ਾਹਰ ਕਰਦਿਆਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ ਜੋ ਉਹਨਾਂ ਨੇ ਅੱਜ ਪ੍ਰਵਾਨ ਕਰ ਲਿਆ। ਉਹਨਾਂ ਦੀ ਥਾਂ ਹੁਣ ਕ੍ਰਿਸ ਹਿਪਕਿਨਸ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਕਲਾਰ ਨੇ ਲੋਕਾਂ ਦੇ ਨਾਂ ਅਪੀਲ ਵਿਚ ਕਿਹਾ ਕਿ ਕੋਰੋਨਾ ਮਹਾਂਮਾਰੀ ‘ਤੇ ਆਪਣਾ ਧਿਆਨ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਗਲਤੀ ਕਰ ਕੇ ਸਰਕਾਰ ਦਾ ਧਿਆਨ ਇਧਰ ਉਧਰ ਵੰਡਿਆ ਜਾ ਰਿਹਾ ਸੀ।
ਯਾਦ ਰਹੇ ਕਿ ਨਿਊਜ਼ੀਲੈਂਡ ਨੇ ਕੋਰੋਨਾ ‘ਤੇ ਕਾਬੂ ਪਾ ਕੇ ਸਾਰੀ ਦੁਨੀਆਂ ਅੱਗੇ ਮਿਸਾਲ ਪੈਦਾ ਕੀਤੀ ਹੈ। ਇਸਦਾ ਸਿਹਰਾ ਵੀ ਸਿਹਤ ਮੰਤਰੀ ਕਲਾਰ ਅਤੇ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ।