ਲਾਸ ਏਂਜਲਸ, 15 ਜਨਵਰੀ – ਅਮਰੀਕਾ ਦੇ ਰੇਗਿਸਤਾਨੀ ਰਾਜ ਐਰੀਜ਼ੋਨਾ ਵਿੱਚ ਬੀਤੇ ਦਿਨ ਇੱਕ ਹੌਟ ਏਅਰ ਬੈਲੂਨ ਫੱਟ ਗਿਆ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਲੋਏ ਪੁਲੀਸ ਵਿਭਾਗ ਦੇ ਅਨੁਸਾਰ, ਇਹ ਹਾਦਸਾ ਬੀਤੀ ਸਵੇਰ 7:50 ਵਜੇ ਇੱਕ ਪੇਂਡੂ ਰੇਗਿਸਤਾਨੀ ਖੇਤਰ ਵਿੱਚ ਵਾਪਰਿਆ। ਇਹ ਖੇਤਰ ਰਾਜ ਦੀ ਰਾਜਧਾਨੀ ਫੀਨਿਕਸ ਤੋਂ ਲਗਭਗ 105 ਕਿਲੋਮੀਟਰ ਦੱਖਣ-ਪੂਰਬ ਵਿਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਏਅਰ ਬੈਲੂਨ ਵਿੱਚ ਕੁੱਲ 13 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 8 ਸਕਾਈਡਾਈਵਰ, 4 ਯਾਤਰੀ ਅਤੇ 1 ਪਾਇਲਟ ਸ਼ਾਮਲ ਸੀ।
ਹਾਦਸੇ ਤੋਂ ਪਹਿਲਾਂ ਸਕਾਈਡਾਈਵਰ ਗੁਬਾਰੇ ਤੋਂ ਬਾਹਰ ਨਿਕਲ ਗਏ ਸਨ।
ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ 3 ਜ਼ਖ਼ਮੀਆਂ ਦੀ ਬਾਅਦ ਵਿੱਚ ਮੌਤ ਹੋ ਗਈ।
ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਰਮ ਹਵਾ ਦੇ ਗੁਬਾਰੇ ਵਿੱਚ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ।