ਸਰੀ, 24 ਮਈ 2020- ਬੀਸੀ ਵਿਚ ਐਬਟਸਫੋਰਡ ਦੇ ਇਕ ਫ੍ਰੋਜ਼ਨ ਫਰੂਟ ਪ੍ਰੋਸੈਸਿੰਗ ਪਲਾਂਟ “ਨੇਚਰ ਟੱਚ” ਵਿਚ ਕੋਵਿਡ-19 ਦੇ ਫੈਲਣ ਦਾ ਪਤਾ ਲੱਗਿਆ ਹੈ। ਫਰੇਜ਼ਰ ਹੈਲਥ ਅਨੁਸਾਰ ਇਸ ਪਲਾਂਟ ਦੇ ਪੰਜ ਕਰਮਚਾਰੀਆਂ ਦੇ ਕੋਰੋਨਾਵਾਇਰਸ ਲਈ ਕੀਤੇ ਗਏ ਟੈਸਟ ਪੌਜ਼ੇਟਿਵ ਆਏ ਹਨ ਅਤੇ ਪਬਲਿਕ ਹੈਲਥ ਕਰਮਚਾਰੀ ਹੁਣ ਉਨ੍ਹਾਂ ਦੇ ਸੰਪਰਕ ਲੱਭ ਰਹੇ ਹਨ।
ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਪਲਾਂਟ ਸੋਮਵਾਰ ਤੱਕ ਬੰਦ ਕਰ ਦਿੱਤਾ ਹੈ ਅਤੇ ਫਰੇਜ਼ਰ ਹੈਲਥ ਨੇ ਇਸ ਸਾਈਟ ਦਾ ਨਿਰੀਖਣ ਕੀਤਾ ਹੈ।
ਜ਼ਿਕਰਯੋਗ ਹੈ ਕਿ 22 ਮਈ (ਸ਼ੁੱਕਰਵਾਰ) ਤੱਕ, ਬੀ.ਸੀ. ਵਿਚ ਕੋਵਿਡ-19 ਦੇ 2,507 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 155 ਮੌਤਾਂ ਹੋਈਆਂ ਹਨ।