ਨਵੀਂ ਦਿੱਲੀ, 30 ਜੂਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ| ਰਾਹੁਲ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਮੋਦੀ ਸਰਕਾਰ ਗੱਲ ਤਾਂ ਮੇਡ ਇਨ ਇੰਡੀਆ ਦੀ ਕਰਦੀ ਹੈ ਪਰ ਸਾਰਾ ਸਾਮਾਨ ਚੀਨ ਤੋਂ ਹੀ ਮੰਗਾਉਂਦੀ ਹੈ| ਰਾਹੁਲ ਗਾਂਧੀ ਨੇ ਇਸ ਦੇ ਨਾਲ ਇਕ ਗਰਾਫ਼ ਸਾਂਝਾ ਕੀਤਾ, ਜਿਸ ਵਿੱਚ ਯੂ. ਪੀ. ਏ. ਅਤੇ ਐਨ. ਡੀ. ਏ. ਸਰਕਾਰ ਦੀ ਤੁਲਨਾ ਕੀਤੀ ਗਈ ਹੈ| ਇਸ ਵਿੱਚ ਚੀਨ ਤੋਂ ਆਉਣ ਵਾਲੇ ਸਾਮਾਨ ਦੀ ਤੁਲਨਾ ਕੀਤੀ ਗਈ ਹੈ| ਰਾਹੁਲ ਵਲੋਂ ਸਾਂਝੇ ਕੀਤੇ ਚਾਰਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਹੈ|
ਰਾਹੁਲ ਵਲੋਂ ਟਵੀਟ ਕੀਤੇ ਚਾਰਟ ਅਨੁਸਾਰ,”ਯੂ.ਪੀ.ਏ. ਕਾਰਜਕਾਲ ਵਿੱਚ ਵੱਧ ਤੋਂ ਵੱਧ 14 ਫੀਸਦੀ ਤੱਕ ਹੀ ਚੀਨ ਤੋਂ ਸਾਮਾਨ ਮੰਗਾਇਆ ਗਿਆ ਸੀ, ਜਦੋਂ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਇਹ 18 ਫੀਸਦੀ ਤੱਕ ਗਿਆ ਅਤੇ ਵੱਧਦਾ ਹੀ ਗਿਆ ਹੈ| ਰਾਹੁਲ ਨੇ ਲਿਖਿਆ ਕਿ ਅੰਕੜੇ ਝੂਠ ਨਹੀਂ ਬੋਲਦੇ ਹਨ|ੀਂ