ਨਵਾਂਸ਼ਹਿਰ 04 ਜਨਵਰੀ,2024 : ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਵੱਲੋਂ ਚਲਾਏ ਜਾ ਰਹੇ ਵਿਪ੍ਰੇਸ਼ਾ ਜੈਨ ਪ੍ਰੀ ਨੇਚਰ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ ਇਕ ਸਾਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਹ ਸਕੂਲ ਗਾਜ਼ੀਆਬਾਦ ਵਾਸੀ ਵਿਪ੍ਰੇਸ਼ਾ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਆਰ ਕੇ ਜੈਨ, ਗੁੱਡਵਿਲ ਜੈਨ ਅਤੇ ਰੇਖਾ ਜੈਨ ਦੇ ਸਹਿਯੋਗ ਨਾਲ ਪਿਛਲੇ 20 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਅੱਜ ਰੇਖਾ ਜੈਨ ਅਤੇ ਸਮਾਜ ਸੇਵੀ ਸ੍ਰੀ ਰੰਜੀਵ ਜਾਂਗੜਾ (ਬਬਲੂ) ਦੇ ਕੈਨੇਡਾ ਰਹਿੰਦੇ ਸਹਿਯੋਗ ਨਾਲ ਸਵੈਟਰ, ਵਰਦੀਆਂ, ਬੂਟ, ਜੁਰਾਬਾਂ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।
ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਮੁਖੀ ਡਾ: ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ | ਸਰਦੀਆਂ ਵਿੱਚ ਲੋੜਵੰਦਾਂ ਨੂੰ ਗਰਮ ਕੱਪੜੇ ਦੇਣਾ ਬਹੁਤ ਪੁੰਨ ਦਾ ਕੰਮ ਹੈ! ਇਸ ਮੌਕੇ ਸੈਂਟਰ ਅਧਿਆਪਕਾ ਮੈਡਮ ਬਲਵੀਰ ਕੌਰ ਅਤੇ ਅਮਨਦੀਪ ਕੌਰ ਨੇ ਦਾਨੀ ਸੱਜਣਾਂ ਅਤੇ ਦੋਆਬਾ ਸੇਵਾ ਸੰਮਤੀ ਵੱਲੋਂ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਗਰਮ ਸਵੈਟਰ, ਵਰਦੀਆਂ, ਜੁਰਾਬਾਂ ਅਤੇ ਬੂਟ ਦੇਣ ਲਈ ਧੰਨਵਾਦ ਕੀਤਾ। ਰਤਨ ਜੈਨ ਨੇ ਦੱਸਿਆ ਕਿ ਪਿਛਲੇ ਹਫਤੇ ਸ਼੍ਰੀ ਬਬਲੂ ਜੀ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਅਤੇ ਕੰਬਲ ਵੀ ਦਿੱਤੇ ਗਏ ਸਨ। ਸ੍ਰੀ ਰੰਜੀਵ ਜਾਂਗੜਾ ਬਬਲੂ ਜੀ ਦਾ ਕੈਨੇਡਾ ਵਿੱਚ ਰਹਿੰਦਿਆਂ ਵੀ ਇਸ ਖੇਤਰ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਮਾਸਟਰ ਹੁਸਨ ਲਾਲ, ਕਮਲ ਕੁਮਾਰ ਅਨੇਜਾ, ਅਸ਼ੋਕ ਸ਼ਰਮਾ ਰਿਟਾਇਰਡ ਬੈਂਕ ਮੈਨੇਜਰ, ਗੁਰਦੀਪ ਸਿੰਘ ਹਾਫਿਜ਼ਾਬਾਦੀ, ਬਲਵੀਰ ਕੌਰ, ਅਮਨਦੀਪ ਕੌਰ ਅਤੇ ਬੱਚੇ ਹਾਜ਼ਰ ਸਨ।