ਗੁਰਦਾਸਪੁਰ , 18 ਦਸੰਬਰ 2023 :-ਬਟਾਲਾ ਦੇ ਨਿਜੀ ਹਸਪਤਾਲ ਦੇ ਬਾਹਰ ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਉਸ ਵੇਲੇ ਭਖ਼ ਗਿਆ ਜਦੋਂ ਮ੍ਰਿਤਿਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਬੱਚੇ ਦੀ ਮ੍ਰਿਤਿਕ ਦੇਹ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਲਗਾਤਾਰ ਇਸ ਨਿਜੀ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਦੇ ਬਾਵਜੂਦ ਬੀਤੀ ਰਾਤ ਜਦੋਂ ਔਰਤ ਦਾ ਗਲੀਵਰੀ ਦਾ ਸਮਾਂ ਹੋਇਆ ਤਾਂ ਹਸਪਤਾਲ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਸੀ ਅਤੇ ਹਸਪਤਾਲ ਵਿੱਚ ਮੌਜੂਦ ਸਟਾਫ ਵੱਲੋਂ ਹਸਪਤਾਲ ਦੇ ਡਾਕਟਰ ਨੂੰ ਫੋਨ ਕਰਕੇ ਬੁਲਾਉਣ ਦੀ ਬਜਾਏ ਦੇਰ ਰਾਤ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਜਾਣ ਲਈ ਕਹਿ ਦਿੱਤਾ ਗਿਆ ਜਿਸ ਕਾਰਨ ਰਸਤੇ ਵਿੱਚ ਹੀ ਡਿਲੀਵਰੀ ਹੋ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਉੱਥੇ ਹੀ ਮਾਮਲੇ ਵਿੱਚ ਨਿਜੀ ਹਸਪਤਾਲ ਦੇ ਡਾਕਟਰ ਨੇ ਕਿਹਾ ਹੈ ਕਿ ਹਸਪਤਾਲ ਵਿੱਚ ਉਸ ਵੇਲੇ ਕੋਈ ਡਾਕਟਰ ਮੌਜੂਦ ਨਾ ਹੋਣ ਕਾਰਨ ਐਮਰਜੰਸੀ ਦੀ ਸੂਰਤ ਵਿੱਚ ਹਸਪਤਾਲ ਦੇ ਚੌਕੀਦਾਰ ਨੇ ਮਰੀਜ਼ ਨੂੰ ਸਰਕਾਰੀ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਸੀ, ਉਹਨਾਂ ਦੇ ਹਸਪਤਾਲ ਦੀ ਇਸ ਵਿੱਚ ਕੋਈ ਅਣਗੈਲੀ ਨਹੀਂ ਹੈ।
ਮਾਮਲਾ ਬੀਤੀ ਦੇਰ ਰਾਤ ਦਾ ਹੈ ਜਦੋ ਗਰਭਵਤੀ ਔਰਤ ਦਾ ਡਲਿਵਰੀ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿਜੀ ਹਸਪਤਾਲ ਪਹੁੰਚੀ ਪਰ ਓਥੇ ਡਾਕਟਰ ਨਹੀਂ ਸੀ।ਉਹਨਾਂ ਕਿਹਾ ਕਿ ਉਹਨਾ ਨੂੰ ਸਰਕਾਰੀਂ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ ਜਦੋਂ ਉਕਤ ਔਰਤ ਦਾ ਪਤੀ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ ,ਫਿਰ ਅੰਬੂਲੈਂਸ ਮੰਗਵਾਈ ਗਈ ਪਰ ਜਦੋਂ ਤਕ ਹਸਪਤਾਲ ਪਹੁੰਚੇ ਬੱਚੇ ਮੌਤ ਹੋ ਗਈ।ਅਸੀਂ ਲਗਾਤਾਰ ਇਸੀ ਨਿਜੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸੀ ਪਰ ਸਾਨੂੰ ਗੁੱਸਾ ਹੈ ਕੇ ਹਸਪਤਾਲ ਨੇ ਸਾਡੀ ਕੋਈ ਮਦਦ ਨਹੀਂ ਕੀਤੀ।
ਓਥੇ ਹੀ ਨਿਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੇਰ ਰਾਤ ਇਹ ਲੋਕ ਉਹਨਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ ਇਸ ਲਈ ਸਾਡੇ ਚੌਕੀਦਾਰ ਨੇ ਏਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ।ਉਸ ਤੋਂ ਬਾਦ ਕੀ ਹੋਇਆ ਨਹੀਂ ਪਤਾ। ਅਸੀਂ ਜਦੋ ਵੀ ਕੋਈ ਐਮਰਜੈਂਸੀ ਹੁੰਦੀ ਹੈ ਤੇ ਅਸੀਂ ਸਰਕਾਰੀ ਅੰਬੂਲੈਂਸ ਮੰਗਵਾਕੇ ਮਰੀਜ ਨੂੰ ਸਰਕਾਰੀ ਹਸਪਤਾਲ ਜਾਣ ਦੀ ਹੀ ਸਲਾਹ ਦਿੰਦੇ ਹਾਂ। ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਸੀ ਆਉਂਦੇ।