ਨਵੀਂ ਦਿੱਲੀ, 15 ਦਸੰਬਰ-ਬੀਤੀ 13 ਦਸੰਬਰ ਨੂੰ ਧੂੰਏਂ ਵਾਲੇ ਬੰਬ ਨਾਲ ਸੰਸਦ ਭਵਨ ਤੇ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਲਲਿਤ ਝਾਅ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਲਲਿਤ ਝਾਅ ਉਹ ਵਿਅਕਤੀ ਹੈ ਜੋ ਧੂੰਏਂ ਦੇ ਪਟਾਕੇ ਹਮਲੇ ਦੇ ਸਮੇਂ ਸੰਸਦ ਭਵਨ ਦੇ ਬਾਹਰ ਖੜ੍ਹਾ ਸੀ ਅਤੇ ਨੀਲਮ ਅਤੇ ਅਮੋਲ ਦੇ ਵਿਰੋਧ ਦੀ ਵੀਡੀਓ ਬਣਾ ਰਿਹਾ ਸੀ। ਚਾਰਾਂ ਮੁਲਜ਼ਮਾਂ ਦੇ ਫੋਨ ਲਲਿਤ ਝਾਅ ਕੋਲ ਸਨ, ਜਿਸ ਨਾਲ ਉਹ ਫਰਾਰ ਹੋ ਗਿਆ ਸੀ। ਮਹੇਸ਼ ਸ਼ਰਮਾ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਹੈ।
ਪੁਲੀਸ ਮੁਤਾਬਕ ਮਾਸਟਰਮਾਈਂਡ ਲਲਿਤ ਝਾਅ ਦਿੱਲੀ ਤੋਂ ਸਿੱਧਾ ਰਾਜਸਥਾਨ ਦੇ ਨਾਗੌਰ ਭੱਜ ਗਿਆ ਸੀ। ਇੱਥੇ ਉਹ ਮਹੇਸ਼ ਨਾਂ ਦੇ ਵਿਅਕਤੀ ਦੇ ਛੁਪਣਗਾਹ ਤੇ ਪਹੁੰਚ ਗਿਆ। ਮਹੇਸ਼ ਨੇ ਵੀ ਬੀਤੀ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਆਉਣਾ ਸੀ। ਮਹੇਸ਼ ਨੂੰ ਇਸ ਸਾਜ਼ਿਸ਼ ਦੀ ਪੂਰੀ ਜਾਣਕਾਰੀ ਸੀ। ਲਲਿਤ ਨੇ ਮਹੇਸ਼ ਦੇ ਨਾਲ ਸਿੱਧੇ ਦਿੱਲੀ ਪਹੁੰਚ ਕੇ ਆਤਮ ਸਮਰਪਣ ਕੀਤਾ।
ਇਕ ਅਧਿਕਾਰੀ ਨੇ ਦੱਸਿਆ ਕਿ ਲਲਿਤ ਝਾਅ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਹੇਸ਼ ਹਿਰਾਸਤ ਵਿੱਚ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।