ਨਵੀਂ ਦਿੱਲੀ – ਕੇਂਦਰੀ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਕੁਝ ਦਿਨ ਪਹਿਲਾਂ ਕਰੋਨਾ ਕਾਰਨ ਜ਼ਿੰਦਗੀਆਂ ਗਵਾ ਚੁੱਕੇ ਸਾਬਕਾ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ 1980 ਦੀ ਮਾਸਕੋ ਓਲੰਪਿਕ ਵਿਚ ਦੇਸ਼ ਨੂੰ ਸੋਨ ਤਗਮਾ ਦਿਵਾਉਣ ਵਾਲੇ ਰਵਿੰਦਰ ਪਾਲ ਸਿੰਘ ਤੇ ਐਮ ਕੇ ਕੌਸ਼ਿਕ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਕਰੋਨਾ ਕਾਰਨ ਹਾਕੀ ਦੇ ਦੋ ਮਹਾਨ ਖਿਡਾਰੀ ਸਾਡੇ ਕੋਲੋਂ ਦੂਰ ਹੋ ਗਏ ਹਨ ਪਰ ਉਨ੍ਹਾਂ ਦਾ ਖੇਡਾਂ ਲਈ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਖੇਡ ਮੰਤਰਾਲਾ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੇਗਾ।