ਦੇਹਰਾਦੂਨ, 29 ਜੂਨ ਉੱਤਰਾਖੰਡ ਦੀ ਦੇਹਰਾਦੂਨ ਪੁਲੀਸ ਨੇ 11 ਥਾਣਾ ਖੇਤਰਾਂ ਦੇ ਜਨਤਕ ਸਥਾਨਾਂ ਤੇ ਬਿਨਾ ਮਾਸਕ ਦੇ ਘੁੰਮਣ ਵਾਲੇ ਲੋਕਾਂ ਅਤੇ ਥਾਂ-ਥਾਂ ਥੁੱਕਣ ਵਾਲਿਆਂ ਕੋਲੋਂ 43,000 ਤੋਂ ਵੱਧ ਰੁਪਏ ਦਾ ਜੁਰਮਾਨਾ ਵਸੂਲਿਆ|
ਪੁਲੀਸ ਬੁਲਾਰੇ ਨੇ ਦੱਸਿਆ ਕਿ 430 ਵਿਅਕਤੀਆਂ ਕੋਲੋਂ ਜੁਰਮਾਨੇ ਵਜੋਂ 43,300 ਰੁਪਏ ਵਸੂਲੇ ਗਏ ਤਾਂ ਕਿ ਹੋਰ ਲੋਕ ਅਜਿਹੀ ਗਲਤੀ ਨਾ ਕਰਨ|
ਜਿਨ੍ਹਾਂ ਸਥਾਨਾਂ ਤੇ ਵਧੇਰੇ ਭੀੜ ਹੁੰਦੀ ਹੈ, ਉੱਥੇ ਲੋਕਾਂ ਨੂੰ ਵਧੇਰੇ ਧਿਆਨ ਨਾਲ ਸਮਾਜਕ ਦੂਰੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਪਰ ਲੋਕ ਇਸ ਗੱਲ ਨੂੰ ਹਲਕੇ ਵਿੱਚ ਲੈਂਦੇ ਹਨ| ਇਸੇ ਲਈ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਉੱਤਰਾਖੰਡ ਸਰਕਾਰ ਨੇ ਸਖਤੀ ਕੀਤੀ ਹੋਈ ਹੈ| ਬੀਤੇ ਸ਼ੁੱਕਰਵਾਰ ਤੋਂ ਐਤਵਾਰ ਰਾਤ ਤੱਕ ਕੁੱਲ 430 ਚਲਾਨ ਕੀਤੇ ਗਏ ਅਤੇ ਜੁਰਮਾਨੇ ਇਕੱਠੇ ਕੀਤੇ ਗਏ|