ਓਟਵਾ, 30 ਨਵੰਬਰ, 2023: ਅਮਰੀਕਾ ਵੱਲੋਂ ਇਕ ਭਾਰਤੀ ਨਿਖਿਲ ਗੁਪਤਾ ਖਿਲਾਫ ਮੈਨਹਟਨ ਦੀ ਅਦਾਲਤ ਵਿਚ ਦਾਇਰ ਕੇਸ ਵਿਚ ਲਾਏ ਦੋਸ਼ਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਤਾਂ ਸ਼ੁਰੂ ਤੋਂ ਕਹਿ ਰਹੇ ਹਨ ਕਿ ਭਾਰਤ ਸਰਕਾਰ ਨੂੰ ਸਾਡੀ ਗੱਲ ਸੰਜੀਦਗੀ ਨਾਲ ਲੈਣੀ ਚਾਹੀਦੀ ਹੈ ਤਾਂ ਜੋ ਹਰਦੀਪ ਨਿੱਝਰ ਕੇਸ ਦੀ ਪੂਰੀ ਅਸਲੀਅਤ ਸਾਹਮਣੇ ਆ ਸਕੇ।
ਯਾਦ ਰਹੇ ਕਿ ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਨਿਖਿਲ ਗੁਪਤਾ ਨਾਂ ਦਾ ਅਪਰਾਧੀ ਭਾਰਤ ਦੇ ਇਕ ਖੁਫੀਆ ਅਧਿਕਾਰੀ ਦੇ ਕਹਿਣ ’ਤੇ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਵਾਉਣ ਲਈ ਯੋਜਨਾ ਤਹਿਤ ਕੰਮ ਕਰ ਰਿਹਾ ਸੀ ਜਦੋਂ ਉਸਨੂੰ ਚੈਕ ਗਣਰਾਜ ਤੋਂ ਗ੍ਰਿਫਤਾਰ ਕਰ ਲਿਆ ਗਿਆ।