ਇੰਦੌਰ, 12 ਅਕਤੂਬਰ-ਇੰਦੌਰ ਦੇ ਹਸਪਤਾਲ ਦੇ ਆਈ. ਸੀ. ਯੂ. ਵਾਰਡ ਵਿਚ ਬੀਤੀ ਦੇਰ ਰਾਤ ਅੱਗ ਲੱਗ ਗਈ। ਹਾਦਸੇ ਦੇ ਸਮੇਂ ਆਈ. ਸੀ. ਯੂ. ਵਿੱਚ 5 ਮਰੀਜ਼ ਦਾਖ਼ਲ ਸਨ, ਜੋ ਕਿ ਸੁਰੱਖਿਅਤ ਬਾਹਰ ਕੱਢ ਲਏ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਏ. ਬੀ. ਰੋਡ ਸਥਿਤ ਕੇਅਰ ਸੀ. ਐਚ. ਐਲ. ਹਸਪਤਾਲ ਦੀ ਪਹਿਲੀ ਮੰਜ਼ਿਲ ਤੇ ਸਥਿਤ ਆਈ. ਸੀ. ਯੂ. ਵਿਚ ਲੱਗੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਗ ਤਾਂ ਮਾਮੂਲੀ ਸੀ ਪਰ ਆਈ. ਸੀ. ਯੂ. ਵਿਚ ਧੂੰਆਂ ਭਰ ਜਾਣ ਨਾਲ ਕੱਚ ਦੀ ਖਿੜਕੀਆਂ ਤੋੜੀਆਂ ਗਈਆਂ ਅਤੇ ਅੱਗ ਬੁਝਾਈ ਗਈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਬੀ. ਐਸ. ਸਤਿਆ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੇ ਸਮੇਂ ਹਸਪਤਾਲ ਦੇ ਆਈ. ਸੀ. ਯੂ. ਵਿੱਚ 5 ਮਰੀਜ਼ ਸਨ, ਜਿਨ੍ਹਾਂ ਨੂੰ ਤੁਰੰਤ ਹੋਰ ਰੂਮ ਵਿਚ ਟਰਾਂਸਫ਼ਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 5 ਮਰੀਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ੁਰੂਆਤੀ ਤੌਰ ਤੇ ਇਹ ਪਤਾ ਲੱਗਾ ਹੈ ਕਿ ਅੱਗ ਆਈ. ਸੀ. ਯੂ. ਦੇ ਕਿਸੇ ਉਪਕਰਣ ਵਿਚ ਸ਼ਾਰਟ ਸਰਕਿਟ ਕਾਰਨ ਲੱਗੀ।