ਨਵੀਂ ਦਿੱਲੀ, 6 ਅਕਤੂਬਰ – ਟੀਮ ਇੰਡੀਆ ਨੂੰ ਵਰਲਡ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ। ਜਿਸ ਦੇ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੈਚ ਵਿਚ ਉੁਨ੍ਹਾਂ ਦਾ ਖੇਡਣਾ ਪੱਕਾ ਨਹੀਂ ਹੈ। ਟੀਮ ਮੈਨੇਜਮੈਂਟ ਕੁਝ ਟੈਸਟਾਂ ਦੇ ਬਾਅਦ ਫੈਸਲਾ ਕਰੇਗੀ ਕਿ ਉਹ ਆਸਟ੍ਰੇਲੀਆ ਖਿਲਾਫ ਮੈਚ ਖੇਡਣਗੇ ਜਾਂ ਨਹੀਂ। ਉਹ ਆਸਟ੍ਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਬੀਮਾਰ ਹੋ ਗਏ ਹਨ। ਅਜਿਹੇ ਵਿਚ ਇਹ ਭਾਰਤੀ ਟੀਮ ਲਈ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ। ਹਾਲਾਂਕ ਉਹ ਪਹਿਲਾ ਮੈਚ ਖੇਡ ਸਕਣਗੇ ਜਾਂ ਨਹੀਂ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ, ਪਰ ਬੀਸੀਸੀਆਈ ਦੀ ਮੈਡੀਕਲ ਟੀਮ ਇਸ ਸਟਾਰ ਬੱਲੇਬਾਜ਼ ਦੀ ਤਬੀਅਤ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਐਤਵਾਰ ਨੂੰ ਚੇਨਈ ਵਿਚ ਆਸਟ੍ਰੇਲੀਆ ਖਿਲਾਫ ਆਪਣੇ ਵਰਲਡ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅਜਿਹੇ ਵਿਚ ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਬਿਨਾਂ ਮੈਦਾਨ ਵਿਚ ਉਤਰ ਸਕਦੀ ਹੈ। ਰਿਪੋਰਟਾਂ ਮੁਤਾਬਕ ਟੀਮ ਇੰਡੀਆ ਦੇ ਇਸ ਸਟਾਰ ਬੱਲੇਬਾਜ਼ ਨੇ ਬੀਤੇ ਦਿਨ ਐਮ ਏ ਚਿੰਦਬਰਮ ਸਟੇਡੀਅਮ ਵਿਚ ਟੀਮ ਇੰਡੀਆ ਦੇ ਨੇਟ ਸੈਸ਼ਨ ਵਿਚ ਵੀ ਹਿੱਸਾ ਨਹੀਂ ਲਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਟੈਸਟ ਕੀਤੇ ਗਏ ਤੇ ਹੁਣ ਇਲਾਜ ਚੱਲ ਰਿਹਾ ਹੈ।
ਮਾਮਲੇ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਟੀਮ ਇੰਡੀਆ ਦਾ ਮੈਨੇਜਮੈਂਟ ਲਗਾਤਾਰ ਗਿੱਲ ਦੀ ਤਬੀਅਤ ਨੂੰ ਕੰਟਰੋਲ ਕਰ ਰਿਹਾ ਹੈ। ਅੱਜ ਇਕ ਹੋਰ ਰਾਊਂਡ ਦਾ ਟੈਸਟ ਕੀਤਾ ਜਾਵੇਗਾ। ਇਸ ਦੇ ਬਾਅਦ ਇਹ ਤੈਅ ਹੋ ਸਕੇਗਾ ਕਿ ਸ਼ੁਭਮਨ ਗਿੱਲ ਕੰਗਾਰੂ ਟੀਮ ਖਿਲਾਫ ਖੇਡਣ ਉਤਰਨਗੇ ਜਾਂ ਨਹੀਂ।