ਫ਼ਿਰੋਜ਼ਪੁਰ , 29-9-2023: ਦੇਸ਼ ਦੇ ਕੌਮੀ ਸ਼ਹੀਦ ਸ਼ਹੀਦ -ਏ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਭਾਰਤ ਦੀ ਇਕੋ ਇੱਕ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਸ਼ਹੀਦ- ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 116ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਐਡਵੋਕੇਟ ਸ਼੍ਰੀ ਰਜਨੀਸ਼ ਦਾਹੀਆ ਐਮ ਐਲ ਏ (ਦਿਹਾਤੀ),ਤੇ ਸਰਦਾਰ ਰਣਬੀਰ ਸਿੰਘ ਭੁੱਲਰ ਐਮ ਐਲ ਏ (ਸ਼ਹਿਰੀ) ਤੇ ਸਰਦਾਰ ਫੋਜਾ ਸਿੰਘ ਸਰਾਰੀ ਐਮ ਐਲ ਏ ਗੁਰੂ ਹਰ ਸਹਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਹਨਾ ਯੂਨੀਵਰਸਿਟੀ ਕੈਂਪਸ ਚ ਸਥਿਤ ਸ੍ਰ ਭਗਤ ਸਿੰਘ ਦੇ ਬੁੱਤ ਦੇ ਸ਼ਰਦਾ ਦੇ ਫੁੱਲ ਭੇਂਟ ਕਰਦਿਆਂ ਸਰਧਾਂਜਲੀ ਦਿੱਤੀ। ਮਾਣਯੋਗ ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਵਲੋਂ ਐਮ ਐਲ ਏ ਸਹਿਬਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ।
ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਸਮਾਗਮ ਸ਼ਮਾਂ ਰੋਸ਼ਨ ਨਾਲ ਅਰੰਭ ਹੋਇਆ।
ਉਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਤੇ ਵਿਸਥਾਰ ਸਾਹਿਤ ਰੌਸ਼ਨੀ ਪਾਈ l ਓਹਨਾ ਕਿਹਾ ਕੇ ਸਰਦਾਰ ਭਗਤ ਜੀ ਦਾ ਨਾਮ ਓਹਨਾ ਵਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਬਹੁਮੂਲੇ ਯੋਗਦਾਨ ਲਈ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਤੇ ਉਹ ਨੌਜਵਾਨ ਵਰਗ ਦੇ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ l
ਇਸ ਮੌਕੇ ਕੈਂਪਸ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ l ਲੋਕ ਕਲਾ ਮੰਚ ਜ਼ੀਰਾ ਦੇ ਕਲਾਕਾਰਾਂ ਨੇ “ਛਿਪਣ ਤੋਂ ਪਹਿਲਾਂ ” ਨਾਟਕ ਰਾਹੀਂ ਸ੍ਰ ਭਗਤ ਸਿੰਘ ਜੀ ਦੇ ਜੇਲ ਵਿਚ ਆਖਰੀ ਸਮੇਂ ਤੇ ਖੂਬਸੂਰਤ ਕਲਾਕਾਰੀ ਪੇਸ਼ ਕਰਦਿਆਂ ਇਕ ਭਾਵਭਿਨੀ ਸ਼ਰਧਾਂਜਲੀ ਪੇਸ਼ ਕੀਤੀ । ਇਸ ਮੌਕੇ ਪ੍ਰੋਗਰਾਮ ਚ ਪਹੁੰਚੇ ਫਿਰੋਜ਼ਪੁਰ ਦੇ ਜਾਣੇ ਮਾਣੇ ਲਿਖਾਰੀ ਤੇ ਬੁਧੀਜੀਵੀ ਡਾ ਰਾਮੇਸ਼ਵਰ ਸਿੰਘ ਕਟਾਰਾ ਨੇ ਸ੍ਰ ਭਗਤ ਸਿੰਘ ਜੀ ਦੀ ਸੋਚ ਤੇ ਓਹਨਾ ਦੇ ਜੀਵਨ ਸੰਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ।
ਮਾਣਯੋਗ ਐਮ ਐਲ ਏ ਸ਼੍ਰੀ ਰਜਨੀਸ਼ ਦਾਹੀਆ (ਦਿਹਾਤੀ) , ਮਾਨਯੋਗ ਐਮ ਐਲ ਏ ਸ੍ਰ ਰਣਬੀਰ ਸਿੰਘ ਭੁੱਲਰ (ਸ਼ਹਿਰੀ) ਤੇ ਮਾਨਯੋਗ ਐਮ ਐਲ ਏ ਗੁਰੂ ਹਰ ਸਹਾਏ ਸਰਦਾਰ ਫੌਜਾ ਸਿੰਘ ਸਰਾਰੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸਟਾਫ ਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦੇ ਏ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਜੀ ਤੋੜ ਕੋਸ਼ਿਸ਼ਾਂ ਜਾਰੀ ਹਨ। ਓਹਨਾ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਭਾਰਤ ਦੀ ਇਸ ਇਕੋ ਇੱਕ ਯੂਨੀਵਰਸਿਟੀ ਵਾਰੇ ਕਿਹਾ ਕਿ ਓਹ ਇਸ ਸੰਸਥਾ ਨੂੰ ਕਿਸੇ ਬੀ ਤਰਾਂ ਦੀ ਦਿਕੱਤ ਨਹੀਂ ਆਉਣ ਦੇਣਗੇ। ਪ੍ਰੋਗਰਾਮ ਦੇ ਅੰਤ ਵਿੱਚ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਤੇ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ।