ਐਸ ਏ ਐਸ ਨਗਰ, 8 ਸਤੰਬਰ – ਇੰਡਸ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਕੈਂਸਰ ਸਰਜਨ ਡਾਕਟਰ ਰਾਜਨਦੀਪ ਸਿੰਘ ਸੇਠੀ ਨੇ ਇੱਕ ਔਰਤ ਦੇ ਪੇਟ ਵਿੱਚੋਂ ਦਸ ਕਿਲੋ ਦੀ ਰਸੌਲੀ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਡਾ: ਰਾਜਨਦੀਪ ਨੇ ਦੱਸਿਆ ਕਿ ਉਕਤ 61 ਸਾਲਾ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਹਾਲਤ ਵਿੱਚ ਇੱਥੇ ਲੈ ਕੇ ਆਏ ਸਨ ਅਤੇ ਆਪਰੇਸ਼ਨ ਤੋਂ ਬਾਅਦ ਪੇਟ ਵਿੱਚੋਂ 10 ਕਿਲੋ ਦਾ ਟਿਊਮਰ ਕੱਢਿਆ ਗਿਆ ਸੀ।
ਉਹਨਾਂ ਦੱਸਿਆ ਕਿ ਟਿਊਮਰ ਦੇ ਅੰਦਰ ਔਰਤ ਦੀਆਂ ਆਂਦਰਾਂ ਬੁਰੀ ਤਰ੍ਹਾਂ ਨਾਲ ਫਸ ਗਈਆਂ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਆਪਣੀ ਜਗ੍ਹਾ ਤੇ ਰੱਖਿਆ ਗਿਆ ਸੀ। ਡਾ: ਰਾਜਨਦੀਪ ਨੇ ਦੱਸਿਆ ਕਿ ਬੱਚੇਦਾਨੀ ਦੇ ਨਾਲ-ਨਾਲ ਅੰਡਾਸ਼ਯ, ਰੋਗੀ ਲਿੰਫ ਨੋਡਸ ਅਤੇ ਫੈਟ ਟਿਸ਼ੂ ਨੂੰ ਵੀ ਹਟਾਉਣਾ ਪਿਆ ਅਤੇ ਤਿੰਨ ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਔਰਤ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ।
ਉਹਨਾਂ ਦੱਸਿਆ ਕਿ ਆਈ ਸੀ ਐਮ ਆਰ ਅਤੇ ਨੈਸ਼ਨਲ ਰਜਿਸਟਰੀ ਦੇ ਅਨੁਸਾਰ ਪੰਜਾਬ ਵਿੱਚ ਬਰੈਸਟ, ਸਰਵਿਕਸ ਯੂਟਰੀ, ਏਸੋਫੇਗਸ ਤੋਂ ਬਾਅਦ ਓਵਰਿਯਨ ਕੈਂਸਰ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ।