ਨਵੀਂ ਦਿੱਲੀ, 7 ਸਤੰਬਰ – ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ ਸੈਲਫੀ ਵਿੱਚ ਆਦਿਤਿਆ ਐਲ 1 ਦੇ ਕਈ ਡਿਵਾਈਸ ਦਿਖਾਈ ਦੇ ਰਹੇ ਹਨ। ਇਹ ਸੈਲਫੀ ਆਦਿਤਿਆ ਐਲ 1 ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋਈ ਹੈ। ਇਸਰੋ ਨੇ ਅੱਜ ਆਦਿਤਿਆ ਐਲ 1 ਸੂਰਜ ਮਿਸ਼ਨ ਔਰਬਿਟਰ ਦੇ ਕੈਮਰੇ ਦੁਆਰਾ ਲਈ ਗਈ ਇੱਕ ਸੈਲਫੀ ਦੇ ਨਾਲ ਇੱਕ ਪੋਸਟ ਪੋਸਟ ਕੀਤਾ ਹੈ। ਪੋਸਟ ਵਿੱਚ ਏਜੰਸੀ ਨੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।