ਦੋਰਾਹਾ, 2 ਸਤੰਬਰ 2023 – ਲੁਧਿਆਣਾ ਦੇ ਢੰਡਾਰੀ ਕਲਾਂ ‘ਚ ਊਸ਼ਾ ਕੰਪਨੀ ਦੇ ਨਾਂ ‘ਤੇ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਕਾਪੀਰਾਈਟ ਐਕਟ ਦੇ ਤਹਿਤ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਥਾਣਾ ਸਾਹਨੇਵਾਲ ਨੂੰ ਨਾਲ ਲੈ ਕੇ ਛਾਪਾ ਮਾਰਿਆ। ਉਨ੍ਹਾਂ ਕੋਲੋਂ ਕਰੀਬ 5 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਜਾਅਲੀ ਨਿਸ਼ਾਨ ਲਗਾ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ।
ਦੂਜੇ ਪਾਸੇ ਕਾਰਵਾਈ ਨਾ ਹੋਣ ਕਾਰਨ ਕੰਪਨੀ ਦੇ ਅਧਿਕਾਰੀਆਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਥਾਣੇ ਅੰਦਰ ਰੋਸ ਮੁਜਾਹਰਾ ਕੀਤਾ। ਕੰਪਨੀ ਅਧਿਕਾਰੀ ਨੇ ਦੱਸਿਆ ਕਿ ਓਹਨਾਂ ਨੇ ਢੰਡਾਰੀ ਵਿਖੇ ਇਕ ਕੰਪਨੀ ਦਾ ਮਾਲ ਫੜਿਆ ਕਰੀਬ 5 ਕਰੋੜ ਦਾ ਮਾਲ ਹੈ। ਇਹ ਮਸ਼ੀਨਾਂ ਊਸ਼ਾ ਕੰਪਨੀ ਦਾ ਜਾਅਲੀ ਮਾਰਕਾ ਲਗਾ ਕੇ ਬਣਾਈਆਂ ਗਈਆਂ। ਇਸਨੂੰ ਬੰਗਲਾਦੇਸ਼ ਭੇਜਿਆ ਜਾਣਾ ਸੀ। ਓਹਨਾਂ ਨੇ ਸਾਹਨੇਵਾਲ ਥਾਣਾ ਪੁਲਸ ਨੂੰ ਨਾਲ ਲੈਕੇ ਰੇਡ ਕੀਤੀ। ਪ੍ਰੰਤੂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਥਾਣਾ ਮੁਖੀ ਇੰਦਰਜੀਤ ਸਿੰਘ ਨੇ ਕਿਹਾ ਕਿ ਕੁੱਝ ਚੀਜ਼ਾਂ ਕੰਪਨੀ ਵਾਲਿਆਂ ਤੋਂ ਮੰਗੀਆਂ ਗਈਆਂ ਹਨ। ਵੇਰੀਫਾਈ ਕਰਕੇ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।