ਨਵੀਂ ਦਿੱਲੀ, 25 ਜੂਨ ਦੇਸ਼ ਦੇ ਇਤਿਹਾਸ ਵਿੱਚ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਇਕ ਵਿਵਾਦਿਤ ਫੈਸਲਾ ਲਿਆ ਸੀ| ਜਿਸ ਨੂੰ ਪੂਰੀ ਦੁਨੀਆ ਐਮਰਜੈਂਸੀ ਨਾਲ ਜਾਣਦੀ ਹੈ| ਐਮਰਜੈਂਸੀ ਵਿੱਚ ਜਿਸ ਤਰ੍ਹਾਂ ਨਾਲ ਗਰੀਬਾਂ ਤੇ ਅੱਤਿਆਚਾਰ ਕੀਤਾ ਗਿਆ ਸੀ, ਲੋਕਾਂ ਨੂੰ ਜੇਲਾਂ ਵਿੱਚ ਸੁੱਟਿਆ ਗਿਆ ਸੀ, ਅੱਜ ਉਸ ਨੂੰ ਯਾਦ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਤੇ ਹਮਲਾ ਬੋਲਿਆ ਹੈ| ਸ਼ਾਹ ਨੇ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਵਿੱਚ ਤਾਂ ਲੋਕਤੰਤਰ ਹੈ ਪਰ ਕਾਂਗਰਸ ਵਿੱਚ ਨਹੀਂ ਹੈ|
ਉਹਨਾਂ ਟਵੀਟ ਕਰ ਕੇ ਕਿਹਾ ਹੈ ਕਿ 45 ਸਾਲ ਪਹਿਲਾਂ ਸੱਤਾ ਦੀ ਖਾਤਰ ਇਕ ਪਰਿਵਾਰ ਨੇ ਲਾਲਚ ਵਿੱਚ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ| ਰਾਤੋਂ-ਰਾਤ ਪੂਰੇ ਦੇਸ਼ ਨੂੰ ਜੇਲ ਵਿੱਚ ਬਦਲ ਕਰ ਦਿੱਤਾ ਗਿਆ ਸੀ| ਪ੍ਰੈਸ, ਅਦਾਲਤਾਂ, ਭਾਸ਼ਣ ਲੋਕਾਂ ਤੋਂ ਸਾਰੇ ਅਧਿਕਾਰ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਜੇਲਾਂ ਵਿੱਚ ਭਰ ਦਿੱਤਾ ਗਿਆ| ਉਹ ਕਹਿੰਦੇ ਹਨ ਕਿ ਗਰੀਬਾਂ ਅਤੇ ਦਲਿਤਾਂ ਤੇ ਅੱਤਿਆਚਾਰ ਕੀਤੇ ਗਏ|
ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਲੋਕਤੰਤਰ ਲਾਗੂ ਹੈ ਪਰ ਇਕ ਪਾਰਟੀ ਦੇ ਅੰਦਰ ਲੋਕਤੰਤਰ ਨਹੀਂ ਹੈ| ਸ਼ਾਹ ਨੇ ਕਿਹਾ,”ਸੀ.ਡਬਲਿਊ.ਸੀ. ਦੀ ਹਾਲ ਦੀ ਬੈਠਕ ਦੌਰਾਨ ਸੀਨੀਅਰ ਮੈਂਬਰਾਂ ਅਤੇ ਛੋਟੇ ਮੈਂਬਰਾਂ ਨੇ ਕੁਝ ਮੁੱਦਿਆਂ ਨੂੰ ਚੁੱਕਿਆ ਪਰ ਉਨ੍ਹਾਂ ਦੀ ਆਵਾਜ਼ ਨੂੰ ਰੌਲੇ ਨਾਲ ਸ਼ਾਂਤ ਕਰ ਦਿੱਤਾ ਗਿਆ| ਪਾਰਟੀ ਦੇ ਇਕ ਬੁਲਾਰੇ ਨੂੰ ਬਿਨਾਂ ਸੋਚੇ ਸਮਝੇ ਬਰਖ਼ਾਸਤ ਕਰ ਦਿੱਤਾ ਗਿਆ| ਦੁਖਦ ਸੱਚਾਈ ਇਹ ਹੈ ਕਿ ਕਾਂਗਰਸ ਵਿੱਚ ਨੇਤਾ ਘੁੱਟਣ ਮਹਿਸੂਸ ਕਰ ਰਹੇ ਹਨ|” ਕਾਂਗਰਸ ਨੇ ਹਾਲ ਹੀ ਵਿੱਚ ਚੀਨ ਦੇ ਮਸਲੇ ਤੇ ਪਾਰਟੀ ਲਾਈਨ ਤੋਂ ਹਟ ਕੇ ਆਪਣੀ ਗੱਲ ਕਹਿਣ ਵਾਲੇ ਸੰਜੇ ਝਾਅ ਨੂੰ ਪਾਰਟੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ|
ਉਹਨਾਂ ਨੇ ਇਕ ਹੋਰ ਟਵੀਟ ਵਿੱਚ ਲਿਖਿਆ,”ਦੇਸ਼ ਦੇ ਵਿਰੋਧੀ ਦਲਾਂ ਵਿੱਚੋਂ ਕਾਂਗਰਸ ਨੂੰ ਖੁਦ ਤੋਂ ਕੁਝ ਸਵਾਲ ਪੁੱਛਣ ਦੀ ਜ਼ਰੂਰਤ ਹੈ| ਐਮਰਜੈਂਸੀ ਵਰਗੇ ਵਿਚਾਰਧਾਰਾ ਹਾਲੇ ਵੀ ਪਾਰਟੀ ਵਿੱਚ ਕਿਉਂ ਹੈ? ਅਜਿਹੇ ਨੇਤਾ ਜੋ ਇਕ ਵੰਸ਼ ਦੇ ਨਹੀਂ ਹਨ, ਬੋਲਣ ਵਿੱਚ ਅਸਮਰੱਥ ਕਿਉਂ ਹਨ? ਕਾਂਗਰਸ ਵਿੱਚ ਨੇਤਾ ਨਿਰਾਸ਼ ਹੋ ਰਹੇ ਹਨ? ਜੇਕਰ ਉਹ ਸਵਾਲ ਨਹੀਂ ਪੁੱਛਦੇ ਹਨ ਤਾਂ ਲੋਕਾਂ ਨਾਲ ਉਨ੍ਹਾਂ ਦਾ ਜੁੜਾਵ ਹੋਰ ਘੱਟ ਹੋ ਜਾਵੇਗਾ|” ਜਿਕਰਯੋਗ ਹੈ ਕਿ ਐਮਰਜੈਂਸੀ 25 ਜੂਨ 1975 ਨੂੰ ਲਾਗੂ ਹੋਈ ਸੀ ਅਤੇ 21 ਮਾਰਚ 1977 ਤੱਕ ਲਾਗੂ ਰਹੀ ਸੀ