ਐਸ ਏ ਐਸ ਨਗਰ, 19 ਅਗਸਤ – ਗੇੜੀ ਰੂਟ ਲਈ ਮ੪ਹੂਰ ਫੇ੭ 3 ਬੀ 2 ਦੀ ਮਾਰਕੀਟ ਵਿੱਚ ਨੌਜਵਾਨਾਂ ਦੇ ਇੱਕ ਟੋਲੇ (ਜਿਸ ਵਿੱਚ ਦੋ ਦਰਜਨ ਦੇ ਕਰੀਬ ਨੌਜਵਾਨ ੪ਾਮਿਲ ਦੱਸੇ ਜਾ ਰਹੇ ਹਨ) ਵਲੋਂ ਦਿਨ ਦਿਹਾੜੇ ਤਲਵਾਰਾਂ ਅਤੇ ਡੰਡੇ ਲਹਿਰਾਏ ਗਏ ਜਿਸ ਕਾਰਨ ਮਾਰਕੀਟ ਵਿੱਚ ਖੌਫ ਦਾ ਮਾਹੌਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਮਾਰਕੀਟ ਵਿੱਚ ੪ੋਰਮਾਂ ਦੇ ਸਾਮ੍ਹਣੇ ਪੈਂਦੀ ਪਾਰਕਿੰਗ ਦੇ ਦੂਜੇ ਪਾਸੇ (ਗ੍ਰੀਨ ਬੈਲਟ ਦੇ ਨੇੜੇ) ਇਕੱਠੇ ਹੋਏ ਹਥਿਆਰਬੰਦ ਨੌਜਵਾਨਾਂ ਵਲੋਂ ਮਾਰਕੀਟ ਵਿੱਚ ਆਏ ਦੋ ਨੌਜਵਾਨਾਂ ਨੂੰ ਘੇਰਨ ਦੀ ਕੋ੪ਿ੪ ਕੀਤੀ ਗਈ। ਇਹਨਾਂ ਨੌਜਵਾਨਾਂ ਦੀ ਗਿਣਤੀ ਕਾਫੀ ਜਿਆਦਾ ਹੋਣ ਅਤੇ ਇਹਨਾਂ ਕੋਲ ਹਥਿਆਰ ਹੋਣ ਕਾਰਨ ਇਹਨਾਂ ਵਲੋਂ ਘੇਰੇ ਜਾ ਰਹੇ ਦੋਵੇਂ ਨੌਜਵਾਨ ਕੇ ਐਫ ਸੀ ਵੱਲ ਭੱਜ ਪਏ ਅਤੇ ਨੌਜਵਾਨਾਂ ਦੇ ਟੋਲੇ ਵਿੱਚ ੪ਾਮਿਲ ਕੁੱਝ ਨੌਜਵਾਨ ਕਿਰਪਾਨਾਂ ਅਤੇ ਡੰਡੇ ਲੈ ਕੇ ਉਹਨਾਂ ਨੌਜਵਾਨਾਂ ਦਾ ਪਿੱਛਾ ਕਰਨ ਲੱਗ ਗਏ। ਮਾਰਕੀਟ ਵਿੱਚ ਇਸ ਤਰੀਕੇ ਨਾਲ ਕਿਰਪਾਨਾਂ ਲੈ ਕੇ ਭੱਜੇ ਜਾਂਦੇ ਨੌਜਵਾਨਾਂ ਨੂੰ ਵੇਖ ਕੇ ਲੋਕਾਂ ਵਿੱਚ ਸਹਿਮ ਫੈਲ ਗਿਆ ਅਤੇ ਲੋਕ ਸੁੰਨ ਜਿਹੇ ਹੋ ਗਏ।
ਇਸ ਦੌਰਾਨ ਗੀ੍ਰਨ ਬੈਨਟ ਦੇ ਨੇੜੇ ਇਕੱਠੇ ਹੋਏ ਨੌਜਵਾਨ (ਜਿਹਨਾਂ ਦੇ ਹੱਥਾਂ ਵਿੱਚ ਕਿਰਪਾਨਾਂ ਅਤੇ ਡੰਡੇ ਫੜੇ ਹੋਏ ਸਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਦੇ ਮੂੰਹ ਬੰਨੇ ਹੋਏ ਸਨ) ਸਿੰਧੀ ਸਵੀਟਸ ਦੇ ਨਾਲ ਵਾਲੀ ਅੰਦਰੂਨੀ ਸੜਕ ਵੱਲ ਭੱਜਦੇ ਹੋਏ ਮਾਰਕੀਟ ਦੇ ਪਿਛਲੇ ਪਾਸੇ ਨਿਕਲ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਸੰਬੰਧੀ ਮਾਰਕੀਟ ਦੇ ਪ੍ਰਧਾਨ ਸzy ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਮਾਰਕੀਟ ਵਿੱਚ ਇਸਤੋਂ ਪਹਿਲਾਂ ਵੀ ਨੌਜਵਾਨਾਂ ਦੇ ਟੋਲਿਆਂ ਵਲੋਂ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਅਤੇ ਮਾਰਕੀਟ ਐਸੋਸੀਏ੪ਨ ਵਲੋਂ ਇਸ ਸੰਬੰਧੀ ਪੁਲੀਸ ਨੂੰ ਕਈ ਵਾਰ ੪ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਪਰੰਤੂ ਇਹਨਾਂ ਵਾਰਦਾਤਾਂ ਤੇ ਕਾਬੂ ਨਹੀਂ ਪੈ ਰਿਹਾ। ਉਹਨਾਂ ਮੰਗ ਕੀਤੀ ਕਿ ਪੁਲੀਸ ਵਲੋਂ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਲਈ ਮਾਰਕੀਟ ਵਿੱਚ ਪੁਲੀਸ ਦਾ ਬੀਟ ਬਾਕਸ ਬਣਾਇਆ ਜਾਵੇ ਅਤੇ ਪੱਕੇ ਤੌਰ ਤੇ ਕਰਮਚਾਰੀ ਤੈਨਾਤ ਕੀਤੇ ਜਾਣ।
ਇਸ ਸੰਬੰਧੀ ਮੁਹਾਲੀ ਦੇ ਡਿਪਟੀ ਮੇਅਰ ਸzy ਕੁਲਜੀਤ ਸਿੰਘ ਬੇਦੀ (ਜੋ ਖੁਦ ਵੀ ਫੇ੭ 3 ਬੀ 2 ਦੇ ਵਸਨੀਕ ਹਨ) ਨੇ ਕਿਹਾ ਕਿ ਮਾਰਕੀਟ ਵਿੱਚ ਨੌਜਵਾਨਾਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਅਤੇ ਹੁਲੱੜਬਾਜੀ ਸਾਰੀਆਂ ਹੱਦਾਂ ਪਾਰ ਕਰ ਗਈ ਹੈ ਅਤੇ ਇੱਥੇ ਦੇਰ ਰਾਤ ਤਕ ਨੌਜਵਾਨਾਂ ਵਲੋਂ ਹੁੱਲੜ ਮਚਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਰਕੀਟ ਨੂੰ ਹੁਬਲੱੜਬਾਜਾਂ ਵਲੋਂ ਗੇੜੀ ਰੂਟ ਬਣਾ ਲਿਆ ਗਿਆ ਹੈ ਅਤੇ ਇਸ ਕਾਰਨ ਔਰਤਾਂ ਮਾਰਕੀਟ ਵਿੱਚ ਜਾਣ ਤੋਂ ਵੀ ਡਰਦੀਆਂ ਹਨ। ਉਹਨਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਹੁੰਦੀ ਗੁੰਡਾਗਰਦੀ ਰੋਕਣ ਲਈ ਇੱਥੇ ਪੱਕੇ ਤੌਰ ਤੇ ਪੁਲੀਸ ਕਰਮਚਾਰੀ ਤੈਨਾਤ ਕੀਤੇ ਜਾਣ ਅਤੇ ਗੁੰਡਾ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸੰਪਰਕ ਕਰਨ ਤੇ ਐਸ ਐਸ ਓ ਥਾਣਾ ਮਟੌਰ ਸzy ਗੱਬਰ ਸਿੰਘ ਨੇ ਕਿਹਾ ਕਿ ਮਾਰਕੀਟ ਵਿੱਚ ਹੁੱਲੜਬਾਜੀ ਦੀ ਰਿਪੋਰਟ ਹਾਸਿਲ ਹੋਈ ਹੈ ਅਤੇ ਹੁਲੱੜਬਾਜੀ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਦੌਰਾਨ ਲੜਾਈ ਹੋਣ ਦੀ ਪੁ੪ਟੀ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪਲੀਸ ਵਲੋਂ 2 ੪ੱਕੀ ਵਿਅਕਤੀਆਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।