ਮੁੰਬਈ, 9 ਅਗਸਤ – ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਦਿਵਸ ਤੇ ਬਰਤਾਨਵੀ ਪੁਲੀਸ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਠੀਕ 81 ਸਾਲ ਬਾਅਦ ਅੱਜ ਉਨ੍ਹਾਂ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਵੀ ਉਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਤੜਕੇ ਤੁਸ਼ਾਰ ਭਾਰਤ ਛੱਡੋ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਮੁੰਬਈ ਦੇ ਇਤਿਹਾਸਕ ਕ੍ਰਾਂਤੀ ਮੈਦਾਨ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਘਰ ਬਾਹਰ ਸਾਂਤਾਕਰੂਜ਼ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਦਿੱਤਾ। ਤੁਸ਼ਾਰ ਗਾਂਧੀ ਨੇ ਦੱਸਿਆ ਕਿ ਜਦੋਂ ਉਹ ਅਗਸਤ ਕ੍ਰਾਂਤੀ ਦਿਵਸ ਮਨਾਉਣ ਲਈ ਜਾ ਰਿਹਾ ਸੀ ਤਾਂ ਸਾਂਤਾਕਰੂਜ਼ ਪੁਲੀਸ ਨੇ ਕਾਨੂੰਨ ਤੇ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਮੈਨੂੰ ਰੋਕਿਆ ਅਤੇ ਹਿਰਾਸਤ ਵਿੱਚ ਲੈ ਲਿਆ, ਮੈਂ ਇਸ ਸਮੇਂ ਸਾਂਤਾਕਰੂਜ਼ ਥਾਣੇ ਵਿੱਚ ਹਾਂ। ਉਨ੍ਹਾਂ ਟਵੀਟ ਕਰਕੇ ਕਿਹਾ ਕਿ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਘਰ ਤੋਂ ਬਾਹਰ ਨਿਕਲਿਆ ਸੀ ਕਿ ਸਾਂਤਾਕਰੂਜ਼ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਕਿਹਾ ਕਿ ਮੈਨੂੰਆਪਣੇ ਦਾਦਾ-ਦਾਦੀ ਉੱਤੇ ਗਰਵ ਹੈ, ਜਿਹਨਾਂ ਨੂੰ ਇਸੇ ਇਤਿਹਾਸਿਕ ਦਿਨ ਤੇ ਅੰਗਰੇਜ਼ਾਂ ਵੱਲੋਂ ਹਿਾਰਸਤ ਵਿੱਚ ਲਿਆ ਗਿਆ ਸੀ।