ਸੋਲਨ, 8 ਅਗਸਤ- ਨੈਸ਼ਨਲ ਹਾਈਵੇ-5 ਦਾ ਪਰਵਾਣੂ-ਧਰਮਪੁਰ ਸੈਕਸ਼ਨ ਢਿੱਗਾਂ ਡਿੱਗਣ ਕਾਰਨ ਬੰਦ ਹੋਣ ਤੋਂ ਪੰਜ ਦਿਨ ਬਾਅਦ ਹਲਕੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਖੇਤਰੀ ਅਧਿਕਾਰੀ ਅਬਦੁਲ ਬਾਸਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚੱਕੀ ਮੋੜ ਤੇ ਪ੍ਰਭਾਵਿਤ ਸੜਕ ਤੇ ਹਲਕੇ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਭਾਰੀ ਵਾਹਨ ਹੋਰ ਰੂਟਾਂ ਰਾਹੀਂ ਆਵਾਜਾਈ ਜਾਰੀ ਰੱਖਣਗੇ ਕਿਉਂਕਿ ਪਹਾੜੀ ਨੂੰ ਕੱਟ ਕੇ ਸਿਰਫ 5 ਮੀਟਰ ਦਾ ਅਸਥਾਈ ਰਸਤਾ ਬਣਾਇਆ ਗਿਆ ਹੈ।