ਨਵੀਂ ਦਿੱਲੀ, 8 ਅਗਸਤ – ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਵਿਰੋਧੀ ਧਿਰ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਤੇ ਚਰਚਾ ਚਲ ਰਹੀ ਹੈ। ਇਸ ਦੌਰਾਨ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੇ ਕੌਮੀ ਸੁਰਖਿਆ ਨੂੰ ਅਣਦੇਖਿਆ ਕਰਨ ਦਾ ਇਲਜਾਮ ਲਗਾਉਂਦਿਆਂ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ ਹਨ।
ਬੇਭਰੋਸਗੀ ਦਾ ਮਤਾ ਪੇਸ਼ ਕਰਨ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਾਂਗਰਸ ਪਾਰਟੀ ਵੱਲੋਂ ਬਹਿਸ ਦੀ ਸ਼ੁਰੂਆਤ ਪਾਰਟੀ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕੀਤੀ। ਉਨ੍ਹਾਂ ਕਿਹਾ ਕਿ ਮਨੀਪੁਰ ਘਟਨਾ ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ।
ਮਤੇ ਤੇ ਬੋਲਦਿਆਂ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਮਿਆਂਮਾਰ ਦੀ ਮਨੀਪੁਰ ਨਾਲ ਸਰਹੱਦ ਸਾਂਝੀ ਹੈ ਅਤੇ ਜਦੋਂ ਮਨੀਪੁਰ ਵਿੱਚ ਜਦੋਂ ਵੀ ਅਸਥਿਰਤਾ ਹੁੰਦੀ ਹੈ, ਉਹ ਸਿਰਫ ਦੇਸ਼ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਬਲਕਿ ਸਗੋਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਸੰਦਰਭ ਵਿੱਚ ਚੀਨ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅਪ੍ਰੈਲ 2020 ਵਿੱਚ, ਕੰਟਰੋਲ ਰੇਖਾ ਦੇ ਪਾਰ ਭਾਰਤ ਦੀ ਸਰਹੱਦ ਵਿੱਚ 8 ਥਾਵਾਂ ਤੇ ਘੁਸਪੈਠ ਹੋਈ ਸੀ। ਉਹਨਾਂ ਸਵਾਲ ਕੀਤਾ ਕਿ ਅੱਜ ਉਸ ਘੁਸਪੈਠ ਨੂੰ ਜਾਰੀ ਹੋਏ 37 ਮਹੀਨੇ ਹੋ ਗਏ ਹਨ, ਕੀ ਸਰਕਾਰ ਇਸ ਘੁਸਪੈਠ ਬਾਰੇ ਪਤਾ ਲਗਾਉਣ ਵਿੱਚ ਕਾਮਯਾਬ ਰਹੀ ਹੈ ਕਿ ਇਸ ਘੁਸਪੈਠ ਪਿੱਛੇ ਚੀਨ ਦੀ ਸਿਆਸੀ ਮਨਸ਼ਾ ਕੀ ਹੈ?
ਉਹਨਾਂ ਕਿਹਾ ਕਿ ਅੱਜ ਤੱਕ ਇਸ ਸਦਨ ਵਿੱਚ ਚੀਨ ਤੇ ਕੋਈ ਚਰਚਾ ਨਹੀਂ ਹੋਈ। ਉਹਨਾਂ ਕਿਹਾ ਕਿ 4 ਸਾਲ ਪਹਿਲਾਂ ਇਸ ਸਦਨ ਵਿੱਚ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਸੀ। ਉਸ ਰਾਜ ਵਿੱਚ ਅੱਜ ਤੱਕ ਚੋਣਾਂ ਨਹੀਂ ਹੋਈਆਂ ਹਨ। ਉਸ ਰਾਜ ਨੂੰ ਅਜੇ ਤੱਕ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਸੰਵਿਧਾਨ ਦੀਆਂ ਧਾਰਾਵਾਂ ਨਾਲ ਛੇੜਛਾੜ ਕਰਦੇ ਹੋ, ਤਾਂ ਇਸ ਦੇ ਦੂਰ ਤਕ ਪਹੁੰਚਣ ਵਾਲੇ ਪ੍ਰਭਾਵ ਹੁੰਦੇ ਹਨ।
ਇੱਥੇ ਜਿਕਰਯੋਗ ਹੈ ਕਿ ਚਰਚਾ ਲਈ 12 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਭਾਜਪਾ ਨੂੰ ਚਰਚਾ ਵਿੱਚ ਹਿੱਸਾ ਲੈਣ ਲਈ ਕਰੀਬ ਸੱਤ ਘੰਟੇ ਦਾ ਸਮਾਂ ਮਿਲੇਗਾ। ਕਾਂਗਰਸ ਪਾਰਟੀ ਲਈ ਕਰੀਬ ਇੱਕ ਘੰਟਾ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਵਾਈ ਐਸ ਆਰ ਕਾਂਗਰਸ ਪਾਰਟੀ, ਸ਼ਿਵ ਸੈਨਾ, ਜੇ ਡੀ ਯੂ, ਬੀ ਜੇ ਡੀ, ਬੀ ਐਸ ਪੀ, ਬੀ ਆਰ ਐਸ ਅਤੇ ਐਲ ਜੇ ਪੀ ਨੂੰ ਕੁੱਲ 2 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ 10 ਅਗਸਤ ਨੂੰ ਇਸ ਮਤੇ ਦਾ ਜਵਾਬ ਦੇ ਸਕਦੇ ਹਨ।