ਤੋਲੁਕਾ, 11 ਜੁਲਾਈ- ਨਕਾਬਪੋਸ਼ ਬੰਦੂਕਧਾਰੀਆਂ ਨੇ ਬੀਤੇ ਦਿਨ ਨੂੰ ਮੱਧ ਮੈਕਸੀਕਨ ਸ਼ਹਿਰ ਤੋਲੁਕਾ ਦੇ ਇੱਕ ਬਾਜ਼ਾਰ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਜਿਸ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਮਲਾਵਰ ਬਾਜ਼ਾਰ ਵਿਚ ਪਹੁੰਚੇ, ਗੋਲੀਆਂ ਚਲਾਈਆਂ ਅਤੇ ਫਿਰ ਬਾਜ਼ਾਰ ਦੇ ਇਕ ਹਿੱਸੇ ਤੇ ਜਲਣਸ਼ੀਲ ਸਮੱਗਰੀ ਦਾ ਛਿੜਕਾਅ ਕਰਕੇ ਉਹਨਾਂ ਉੱਥੋਂ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਜਾਨ ਗੁਆਉਣ ਵਾਲਿਆਂ ਦੀ ਉਮਰ 3 ਤੋਂ 18 ਸਾਲ ਸੀ।
ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਸਰਕਾਰੀ ਵਕੀਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਹਮਲੇ ਦੇ ਸਮੇਂ ਸੁਰੱਖਿਆ ਕਰਮਚਾਰੀ ਡਿਊਟੀ ਤੇ ਨਹੀਂ ਸਨ ਅਤੇ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੈਕਸੀਕੋ ਵਿੱਚ ਜਨਤਕ ਬਾਜ਼ਾਰਾਂ ਨੂੰ ਵਿਕਰੇਤਾਵਾਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹਾਂ ਵੱਲੋਂ ਅਕਸਰ ਅੱਗ ਲਗਾ ਦਿੱਤੀ ਜਾਂਦੀ ਹੈ। ਪਰ ਕੁਝ ਵਿਕਰੇਤਾਵਾਂ ਵਿਚਕਾਰ ਬਜ਼ਾਰਾਂ ਦੇ ਅੰਦਰ ਥਾਂਵਾਂ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਵੀ ਜਾਰੀ ਹਨ।