ਐਸ.ਏ.ਐਸ ਨਗਰ, 8 ਜੁਲਾਈ- ਆਈ ਵੀ ਵਾਈ ਹਸਪਤਾਲ ਦੇ ਕਾਰਡੀਓਲੋਜਿਸਟ ਡਾ ਅਨੁਰੋਧ ਦਾਦਰਵਾਲ ਨੇ ਕਿਹਾ ਹੈ ਕਿ ਸਡਨ ਕਾਰਡੀਏਕ ਅਰੈਸਟ ਅਚਾਨਕ ਨਹੀਂ ਹੁੰਦਾ, ਅਸਲ ਵਿੱਚ ਇਹ ਪਹਿਲਾਂ ਤੋਂ ਮੌਜੂਦ ਬਿਮਾਰੀ ਕਾਰਨ ਅਚਾਨਕ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਅਚਾਨਕ ਅਤੇ ਤੁਰੰਤ ਵਾਪਰਦਾ ਹੈ, ਪਰ ਇਹ ਕਿਸੇ ਮੌਜੂਦਾ ਬਿਮਾਰੀ, ਸਥਿਤੀ ਜਾਂ ਅਸਧਾਰਨਤਾ ਵਿੱਚ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ ਅਤੇ ਉਹ ਇਸ ਤੋਂ ਬੱਚ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਇਸਦੇ ਕਾਰਨ ਨੂੰ ਜਾਣਨਾ ਬਹੁਤ ਜਰੂਰੀ ਹੈ। ਇਸ ਵਾਸਤੇ ਦਿਲ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ ਅਤੇ ਮਰੀਜ ਦਾ ਪੂਰਾ ਮੁਲਾਂਕਣ ਕੀਤਾ ਜਾਣਾ ਜਰੂਰੀ ਹੁੰਦਾ ਹੈ।
ਹਾਰਟ ਅਟੈਕ ਅਤੇ ਸਡਨ ਕਾਰਡਿਅਕ ਅਰੈਸਟ ਵਿੱਚ ਫਰਕ ਬਾਰੇ ਗੱਲ ਕਰਦਿਆਂ ਡਾ ਅਨੁਰੋਧ ਨੇ ਕਿਹਾ ਕਿ ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਕੋਰੋਨਰੀ ਆਰਟਰੀਜ਼ ਵਿੱਚ ਬਲਾਕੇਜ ਹੋਵੇ। ਇਹ ਤੁਹਾਡੇ ਦਿਲ ਨੂੰ ਆਕਸੀਜਨ ਭਰਪੂਰ ਖੂਨ ਪ੍ਰਾਪਤ ਕਰਨ ਤੋਂ ਰੋਕਦਾ ਹੈ। ਇਸ ਦੇ ਨਤੀਜੇ ਵਜੋਂ ਛਾਤੀ ਵਿੱਚ ਦਰਦ, ਪਸੀਨਾ ਆਉਣਾ, ਸਾਹ ਲੈਣ ਵਿੱਚ ਮੁਸ਼ਕਲ, ਉਲਟੀਆਂ ਅਤੇ ਹਾਈਪੋਟੈਂਸ਼ਨ ਜਾਂ ਐਰੀਥਮਿਆ (ਦਿਲ ਦੀਆਂ ਧੜਕਨਾਂ ਨਾਲ ਸਬੰਧਤ ਇਕ ਸਮੱਸਿਆ) ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਡਨ ਕਾਰਡਿਅਕ ਅਰੈਸਟ ਦਿਲ ਦੇ ਕੰਮਕਾਜ ਦਾ ਅਚਾਨਕ ਬੰਦ ਹੋਣਾ ਹੈ, ਜਿਸਦਾ ਤੁਰੰਤ ਇਲਾਜ ਨਾ ਹੋਣ ਤੇ ਮੌਤ ਹੋ ਸਕਦੀ ਹੈ। ਸਡਨ ਕਾਰਡਿਅਕ ਅਰੈਸਟ ਦੇ ਲੱਛਣਾਂ ਵਿੱਚ ਬੇਹੋਸ਼ੀ, ਦਿਲ ਦੀ ਧੜਕਣ ਮਹਿਸੂਸ ਹੋਣਾ, ਅਨਿਯਮਿਤ ਦਿਲ ਦੀ ਧੜਕਣ ਜਾਂ ਬਹੁਤ ਤੇਜ਼ ਧੜਕਣ, ਛਾਤੀ ਵਿੱਚ ਦਰਦ, ਚੱਕਰ ਆਉਣੇ, ਸਾਹ ਲੈਣ ਵਿੱਚ ਮੁਸ਼ਕਲ ਅਤੇ ਬਹੁਤ ਬਿਮਾਰ ਮਹਿਸੂਸ ਕਰਨਾ ਸ਼ਾਮਿਲ ਹਨ।