ਐਸ ਏ ਐਸ ਨਗਰ, 30 ਜੂਨ- ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਗ਼ ਨੇ ਗੇਟਸ ਇੰਡੀਆ ਵਰਕਰਜ਼ ਯੂਨੀਅਨ ਏਟਕ, ਲਾਲੜੂ ਦੇ ਨੇਤਾ ਪ੍ਰਵੀਨ ਰਾਣਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਮਜ਼ਦੂਰ ਜਮਾਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਪ੍ਰਵੀਨ ਰਾਣਾ ਦੀ ਸੜਕ ਹਾਦਸੇ ਕਾਰਨ ਹੋਈ ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਪ੍ਰਵੀਨ ਰਾਣਾ ਨੇ ਸਾਲ 2013 ਵਿੱਚ ਗੇਟਸ ਇੰਡੀਆ ਪ੍ਰਾਈਵੇਟ ਲਿਮਟਿਡ ਲਾਲੜੂ ਕੰਪਨੀ ਵਿੱਚ ਮਜ਼ਦੂਰਾਂ ਨੂੰ ਹੱਕ ਦਿਵਾਉਣ ਲਈ ਯੁਨੀਅਨ ਦਾ ਰਜਿਸਟ੍ਰੇਸ਼ਨ ਕਰਵਾਇਆ ਸੀ ਕੰਪਨੀ ਦੇ ਮਾਲਕਾਂ ਨਾਲ ਲੰਬਾ ਸੰਘਰਸ਼ ਕਰਕੇ 6 ਮਹੀਨੇ ਕੰਪਨੀ ਤੋਂ ਖੁਦ ਬਾਹਰ ਰਹਿ ਕੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕਰਵਾਇਆ ਸੀ ।
ਉਹਨਾਂ ਕਿਹਾ ਕਿ ਏਟਕ ਨੂੰ ਪ੍ਰਵੀਨ ਰਾਣਾ ਧੜੱਲੇਦਾਰ ਅਤੇ ਤਜਰਬੇਕਾਰ ਮਜ਼ਦੂਰ ਨੇਤਾ ਦੀ ਬਹੁਤ ਵੱਡੀ ਲੋੜ ਸੀ ਉਨ੍ਹਾਂ ਦੇ ਵਿਛੜ ਜਾਣ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਹ ਆਪਣੇ ਪਿੱਛੇ ਇੱਕ ਬੇਟਾ ਸੂਰਜ ਕੁਮਾਰ ਜੋ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਆਪਣੀ ਧਰਮ ਪਤਨੀ ਬਜ਼ੁਰਗ ਮਾਤਾ ਨੂੰ ਛੱਡ ਗਏ ਹਨ।