ਨਵਾਂਸ਼ਹਿਰ, 27 ਜੂਨ 2023 : ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਿਖੇ ਸੰਤ ਬਾਬਾ ਖੇਮ ਸਿੰਘ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ 27 ਜੂਨ ਦਿਨ ਮੰਗਲਵਾਰ ਨੂੰ ਬਲੱਡ ਡੌਨਰਜ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦਾ ਆਰੰਭ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਦੇ ਸੰਚਾਲਕ ਸੰਤ ਬਾਬਾ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਅਰਦਾਸ ਕਰਨ ਨਾਲ ਹੋਇਆ। ਡਾਕਟਰ ਅਜੇ ਬੱਗਾ ਬਲੱਡ ਸੈਂਟਰ ਨਵਾਂਸ਼ਹਿਰ ਨੇ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 18 ਤੋਂ 60 ਸਾਲ ਤੱਕ ਦਾ ਕੋਈ ਵੀ ਵਿਅਕਤੀ ਖੂਨਦਾਨ ਕਰਨ ਸਕਦਾ ਹੈ। ਖੂਨਦਾਨ ਕਰਨ ਨਾਲ ਕੋਈ ਵੀ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਬਲਕਿ ਖੂਨਦਾਨ ਕਰਨ ਤੋਂ ਬਾਅਦ ਖੂਨ ਦੇ ਕਈ ਜ਼ਰੂਰੀ ਟੈਸਟ ਬਿਲਕੁਲ ਮੁਫਤ ਹੋ ਜਾਂਦੇ ਹਨ।ਇਸ ਸੰਬੰਧੀ ਮੋਟੀਵੇਟਰ ਰਵਿੰਦਰ ਸਿੰਘ ਰਿੱਕੀ ਅਤੇ ਦੇਸ ਰਾਜ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਖੂਨਦਾਨੀਆਂ ਨੂੰ ਸਪੈਸ਼ਲ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾਕਟਰ ਅਜੇ ਬੱਗਾ ਦੀ ਦੇਖਭਾਲ ਵਿੱਚ ਲਗਾਏ ਕੈਂਪ ਦੌਰਾਨ 42 ਯੂਨਿਟ ਖ਼ੂਨਦਾਨ ਹੋਇਆ।ਇਸ ਕੈਂਪ ਦੀ ਸੇਵਾ ਸ੍ਰ ਮਹਿੰਦਰ ਸਿੰਘ ਯੋਧਾ ਦੀ ਯਾਦ ਵਿੱਚ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਕੀਤੀ ਗਈ।ਆਏ ਹੋਏ ਸਾਰੇ ਖ਼ੂਨਦਾਨੀਆਂ ਦਾ ਮਹਿੰਦਰ ਸਿੰਘ ਯੋਧਾ ਦੇ ਪਰਿਵਾਰ ਵੱਲੋਂ ਧੰਨਵਾਦ ਕੀਤਾ।ਇਸ ਮੌਕੇ ਰਵਿੰਦਰ ਸਿੰਘ ਰਿੱਕੀ, ਦਲਜੀਤ ਕੌਰ, ਮਨਜਿੰਦਰ ਕੌਰ, ਚਰਨਪ੍ਰੀਤ ਸਿੰਘ ਯੋਧਾ, ਡਾਕਟਰ ਅਵਤਾਰ ਸਿੰਘ ਦੇਨੋਵਾਲ,ਦੇਸ ਰਾਜ ਬਾਲੀ, ਜਰਨੈਲ ਸਿੰਘ, ਸੁਖਦੇਵ ਸਿੰਘ, ਮਨਮੀਤ ਸਿੰਘ ਮੈਨੇਜਰ,ਰਾਜੀਵ ਭਾਰਦਵਾਜ, ਅਕਰਸ਼ ਬਾਲੀ, ਹਰਜਿੰਦਰ ਜਿੰਦ ਭਾਰਟਾ, ਵਿੱਕੀ ਪੁਨੂੰਮਜਾਰਾ,ਨਿਰਮਲ ਸਿੰਘ ਆਦਿ ਹਾਜ਼ਰ ਸਨ।