ਅਮਰੀਕਾ: ਜੀ.ਐਚ.ਜੀ. ਅਕੈਡਮੀਂ ਫਰਿਜ਼ਨੋ ਵੱਲੋਂ 13ਵਾਂ ਸਲਾਨਾ ਕੈਂਪ 5 ਜੁਲਾਈ ਤੋਂ ਸ਼ੁਰੂ ਹੋਵੇਗਾ
ਫਰਿਜ਼ਨੋ, ਕੈਲੇਫੋਰਨੀਆ, 20 ਜੂਨ 2023 – ਸਮੂਹ ਮਾਪਿਆ ਨੂੰ ਸਨਿਮਰ ਬੇਨਤੀ ਆਪਣੇ ਬੱਚਿਆ ਨੂੰ ਇਸ ਕੈਂਪ ਅਤੇ ਅਕੈਡਮੀ ਦਾ ਹਿੱਸਾ ਬਣਾਕੇ ਪੰਜਾਬ,ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨਾਲ ਜੋੜੋ
ਬੀਤੇ ਦਿਨੀ ਜੀ. ਐਚ. ਜੀ. ਡਾਂਸ਼ ਐਂਡ ਸੰਗੀਤ ਅਕੈਡਮੀ ਫਰਿਜ਼ਨੋ ਦੇ ਪ੍ਰਬੰਧਕੀ ਬੋਰਡ ਅਤੇ ਕੋਚਾਂ ਦੀ ਅਹਿਮ ਮੀਟਿੰਗ ਫਰਿਜ਼ਨੋ ਵਿਖੇ ਹੋਈ। ਜਿਸ ਵਿੱਚ ਅਕੈਡਮੀ ਵੱਲੋਂ ਹਰ ਸਾਲ ਵਾਗ ਇਸ ਸਾਲ ਵੀ ਸਲਾਨਾ ਗਿੱਧਾ, ਭੰਗੜਾ ਅਤੇ ਸੰਗੀਤ ਆਦਿਕ ਕੈਂਪ ਅਤੇ ਪ੍ਰਬੰਧਾਂ ਸੰਬੰਧੀ ਵਿਚਾਰਾ ਹੋਈਆ।ਹਾਜ਼ਰੀਨ ਸਮੂੰਹ ਮੈਂਬਰਾਂ ਵੱਲੋਂ ਇਹ ਤਹਿ ਕੀਤਾ ਗਿਆ ਕਿ ਇਸ ਸਾਲ ਮਿੱਥੀ ਤਰੀਕ ਅਨੁਸਾਰ ਪੰਜਾਬੀ ਸੱਭਿਆਚਾਰਕ ਸਿੱਖਲਾਈ ਕੈਂਪ 5 ਜੁਲਾਈ ਤੋਂ 20 ਜੁਲਾਈ ਤੱਕ HOLLAND PARK WEST 3855 N. BRYAN AVE, FRESNO-CA ਵਿਖੇ ਬੜੀ ਸਫਲਤਾ ਨਾਲ ਲਾਇਆ ਜਾਵੇਗਾ। ਇਸ ਕੈਂਪ ਦੀਆਂ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਸਮੂੰਹ ਮੈਂਬਰ ਸਾਹਿਬਾਨ ਵੱਲੋਂ ਪੂਰਨ ਤਸੱਲੀ ਪ੍ਰਗਟਾਈ ਗਈ ਕਿ ਇਸ ਕੈਂਪ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਗਿੱਧਾ-ਭੰਗੜਾ ਤੇ ਹੋਰ ਗੀਤ ਸੰਗੀਤ ਆਦਿਕ ਗਤੀਵਿਧੀਆਂ ਦੀ ਸਿੱਖਿਆ ਡਾ. ਦਲਜਿੰਦਰ ਸਿੰਘ ਜੌਹਲ (ਅਕੈਡਮੀ ਫਾਊਡਰ) ਦੀ ਅਗਵਾਈ ਵਿੱਚ ਸੁਚੱਜੇ ਮਾਹਰਾ ਕੋਚਾਂ ਦੁਆਰਾ ਦਿੱਤੀ ਜਾਵੇਗੀ। ਕੈਂਪ ਦੌਰਾਨ ਬੱਚਿਆ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈਚਾਰਕ ਸਾਂਝ ਤੇ ਸਮਾਨਤਾ ਨਾਲ ਰਹਿਣ ਦੇ ਗੁਣ ਵੀ ਭਰੇ ਜਾਣਗੇ।
ਜੀ. ਐਚ. ਜੀ. ਅਕੈਡਮੀਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਕੈਂਡਮੀਂ ਵੱਲੋਂ 1992 ਤੋਂ ਇੱਥੋਂ ਦੀ ਨਵੀਂ ਜੰਮੀ ਪਲੀ ਪਨੀਰੀ ਨੂੰ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਾਸਤੀ ਜੜਾਂ ਅਤੇ ਧਰਮ ਨਾਲ ਜੋੜਨ ਲਈ ਸਾਰਾ ਸਾਲ ਸਰਗਰਮ ਰਹਿੰਦੀ ਹੋਏ ਸੇਵਾਵਾ ਨਿਭਾ ਰਹੇ ਹਾਂ। ਨਸ਼ੇ ਛੱਡੋ ਕੋਹੜ ਵੱਢੋ ਸਾਡਾ ਨਾਹਰਾ ਹੈ। ਇਸ ਸਿਖਲਾਈ ਕੈਂਪ ਦੀ ਸਮਾਪਤੀ ਦੇ ਆਖਰੀ ਦਿਨ 22 ਜੁਲਾਈ, ਦਿਨ ਸ਼ਨੀਵਾਰ ਨੂੰ ਅੰਤਰ-ਰਾਸਟਰੀ ਪੱਧਰ ਤੇ ਯੁੱਵਕ ਮੇਲਾ ਕਰਵਾਇਆ ਜਾਵੇਗਾ। ਜਿਸ ਵਿੱਚ ਅੰਤਰ-ਰਾਸ਼ਟਰੀ ਪੱਧਰ ਦੀਆ 10 ਟੀਮਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਬਹੁਤ ਰੌਚਿਕ ਹੋਵੇਗਾ। ਸਟੇਜ਼ ਸੰਚਾਲਨ ਬਹੁ-ਪੱਖੀ ਸ਼ਖ਼ਸੀਅਤ, ਪੰਜਾਬੀਅਤ ਦਾ ਮਾਣ, ਸਟੇਜ਼ਾ ਦੀ ਮਲਕਾ ਬੀਬੀ ਆਸ਼ਾ ਸਰਮਾਂ ਜੀ ਹਮੇਸਾ ਦੀ ਤਰ੍ਹਾਂ ਕਰਨਗੇ।