ਐਸ ਏ ਐਸ ਨਗਰ, 16 ਜੂਨ (ਸ.ਬ.) ਪੰਜਾਬ ਵਿਚਲੀ ‘ਆਪ’ ਸਰਕਾਰ ਵਲੋਂ ‘ਅਜੀਤ’ ਅਖ਼ਬਾਰ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕਰਨ ਅਤੇ ਪ੍ਰੈਸ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲੇ ਸਮੇਤ ਜੰਗ-ਏ-ਆਜ਼ਾਦੀ ਯਾਦਗਾਰ ਦੀ ਜਾਂਚ ਦੇ ਨਾਮ ਤੇ ਸ਼ਹੀਦਾਂ ਦੇ ਕੀਤੇ ਜਾ ਰਹੇ ਅਪਮਾਨ ਖ਼ਿਲਾਫ਼ ਅੱਜ ਜ਼ਿਲ੍ਹਾ ਐਸ ਏ ਐਸ ਨਗਰ ਤੇ ਚੰਡੀਗੜ੍ਹ ਦੀਆਂ ਰਾਜਸੀ ਪਾਰਟੀਆਂ, ਕਿਸਾਨ ਯੂਨੀਅਨਾਂ, ਸਮਾਜਿਕ, ਧਾਰਮਿਕ, ਪੈਨਸ਼ਨਰਜ਼, ਮੁਲਾਜ਼ਮ, ਸਾਹਿਤਕ ਤੇ ਪੱਤਰਕਾਰ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰਾਂ ਦੇ ਬਾਹਰ ਰੋਸਮਈ ਧਰਨਾ ਦਿੱਤਾ ਗਿਆ ਅਤੇ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਆਗੂਆਂ ਵਲੋਂ ਏ ਡੀ ਸੀ ਜਨਰਲ ਸz. ਪਰਮਦੀਪ ਸਿੰਘ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਪਾਰਟੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਅਦਾਰਾ ‘ਅਜੀਤ’ ਨੇ ਹਮੇਸ਼ਾ ਹੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ ਪਰ ਪੰਜਾਬ ਸਰਕਾਰ ਨੇ ਜੇਕਰ ਡਾ. ਬਰਜਿੰਦਰ ਸਿੰਘ ਹਮਦਰਦ ਦਾ ਅਕਸ ਖ਼ਰਾਬ ਕਰਨ ਲਈ ਕੋਈ ਕਾਰਵਾਈ ਕੀਤੀ ਗਈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਜਦੋਂ ਅਜੀਤ ਅਖ਼ਬਾਰ ਨੇ ਭਗਵੰਤ ਮਾਨ ਸਰਕਾਰ ਦੀ ਫੋਕੀ ਵਾਹੋ ਵਾਹੀ ਦਿਖਾਉਣ ਵਾਲੇ ਇਸ਼ਤਿਹਾਰਾਂ ਨੂੰ ਖ਼ਬਰਾਂ ਦੇ ਰੂਪ ਵਿਚ ਛਾਪਣ ਤੋਂ ਇਨਕਾਰ ਕੀਤਾ ਤਾਂ ਮਾਨ ਸਰਕਾਰ ਨੇ ਅਜੀਤ ਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਪਰ ਜਦੋਂ ਫਿਰ ਵੀ ਅਦਾਰਾ ਅਜੀਤ ਨੇ ਸੱਚ ਲਿਖਣਾ ਬੰਦ ਨਾ ਕੀਤਾ ਤਾਂ ਮਾਨ ਸਰਕਾਰ ਵਲੋਂ ਜੰਗ ਏ ਆਜ਼ਾਦੀ ਯਾਦਗਾਰ ਦੀ ਜਾਂਚ ਬਹਾਨੇ ਵਿਜੀਲੈਂਸ ਰਾਹੀਂ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਜਾਰੀ ਕਰਵਾ ਕੇ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮਦਨ ਮੋਹਨ ਮਿੱਤਲ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਬੀਰ ਸਿੰਘ ਸਿੱਧੂ ਸਾਬਕਾ ਮੰਤਰੀ ਅਤੇ ਮੀਤ ਪ੍ਰਧਾਨ ਭਾਜਪਾ ਪੰਜਾਬ, ਐਨ. ਕੇ. ਸ਼ਰਮਾ (ਸਾਬਕਾ ਸੰਸਦੀ ਸਕੱਤਰ) ਰਜਿੰਦਰ ਸਿੰਘ ਰਾਜਾ ਨਨਹੇੜੀਆ (ਬਸਪਾ ਸੂਬਾ ਜਨਰਲ ਸਕੱਤਰ), ਸੰਜੀਵ ਵਸ਼ਿਸ਼ਟ ਜ਼ਿਲ੍ਹਾ ਪ੍ਰਧਾਨ ਭਾਜਪਾ ਮੁਹਾਲੀ, ਵਿਜੈ ਕੁਮਾਰ ਸ਼ਰਮਾ ਟਿੰਕੂ ਪ੍ਰਧਾਨ ਕਾਂਗਰਸ ਹਲਕਾ ਖਰੜ, ਉਦੈਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ, ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੁਹਾਲੀ), ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਜਿਲ੍ਹਾ ਕਾਂਗਰਸ ਮੁਹਾਲੀ, ਰਣਜੀਤ ਸਿੰਘ ਗਿੱਲ (ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਖਰੜ), ਪਰਵਿੰਦਰ ਸਿੰਘ ਸੋਹਾਣਾ (ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ, ਐਸ. ਏ. ਐਸ. ਨਗਰ), ਬੀਬੀ ਅਮਨਜੋਤ ਕੌਰ ਰਾਮੂਵਾਲੀਆ (ਵਿਸ਼ੇਸ਼ ਇਨਵਾਈਟੀ ਮੈਂਬਰ ਭਾਜਪਾ), ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਚਰਨਜੀਤ ਸਿੰਘ ਕਾਲੇਵਾਲ, ਸੁਖਦੇਵ ਸਿੰਘ ਚੱਪੜਚਿੜੀ (ਜਿਲ੍ਹਾ ਪ੍ਰਧਾਨ ਬਸਪਾ), ਬੀਬੀ ਹਰਜਿੰਦਰ ਕੌਰ (ਸਾਬਕਾ ਮੇਅਰ ਚੰਡੀਗੜ੍ਹ), ਹਰਦੀਪ ਸਿੰਘ ਬੁਟਰੇਲਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ), ਅਰਵਿੰਦ ਮਿੱਤਲ, ਜਸਪਾਲ ਸਿੰਘ ਦੱਪਰ, ਬਲਵਿੰਦਰ ਸਿੰਘ ਕੁੰਭੜਾ (ਪ੍ਰਧਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ), ਰਾਜਵੰਤ ਰਾਏ ਸ਼ਰਮਾ (ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ), ਰਾਮ ਸਿੰਘ ਬਰਾੜ, ਬਲਵਿੰਦਰ ਸਿੰਘ ਜੰਮੂ, ਜੈ ਸਿੰਘ ਛਿੱਬਰ, ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ, ਪਰਮਦੀਪ ਸਿੰਘ ਬੈਦਵਾਣ ਕਿਰਪਾਲ ਸਿੰਘ ਸਿਆਊ, ਜਸਬੀਰ ਸਿੰਘ ਗੜਾਂਗ (ਜਨਰਲ ਸਕੱਤਰ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ), ਰਜਿੰਦਰ ਸਿੰਘ ਬਡਹੇੜੀ, ਕਮਲਜੀਤ ਸਿੰਘ ਰੂਬੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ), ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਹਰਮਨਪ੍ਰੀਤ ਸਿੰਘ ਪ੍ਰਿੰਸ, ਪ੍ਰਧਾਨ ਯੂਥ ਅਕਾਲੀ ਦਲ, ਜਿਲ੍ਹਾ ਸ਼ਹਿਰੀ, ਮਹਿਲਾ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਜਸਪ੍ਰੀਤ ਸਿੰਘ ਗਿੱਲ, ਪ੍ਰਧਾਨ ਬਲਾਕ ਕਾਂਗਰਸ ਮੁਹਾਲੀ, ਬਾਜ ਸਿੰਘ ਖਹਿਰਾ (ਮੁਲਾਜ਼ਮ ਵਿੰਗ ਆਗੂ), ਹਰਨੇਕ ਸਿੰਘ ਮਾਵੀ (ਪੈਨਸ਼ਨਰ ਯੂਨੀਅਨ ਆਗੂ), ਗੋਪਾਲ ਸਿੰਘ ਸਿੱਧੂ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ), ਬੀਬੀ ਸਤਵੰਤ ਕੌਰ ਜੌਹਲ, ਜਸਵਿੰਦਰ ਸਿੰਘ ਗਿੱਲ (ਸੇਵਾ ਮੁਕਤ ਡਿਪਟੀ ਡਾਇਰੈਕਟਰ), ਸੰਤ ਸਿੰਘ, ਭਜਨ ਸਿੰਘ, ਸਤਬੀਰ ਸਿੰਘ ਢਿੱਲੋਂ, ਰਵੇਲ ਸਿੰਘ, ਕੁਲਵਿੰਦਰ ਸਿੰਘ ਨਗਾਰੀ, ਕਰਮਜੀਤ ਸਕਰੂਲਾਪੁਰੀ, ਗੁਰਮੀਤ ਖਰੜ, ਰਾਮ ਕਿਸ਼ਨ ਧੁਨਕੀਆ, ਹਰਨਾਮ ਸਿੰਘ ਡੱਲਾ (ਤਰਕਸ਼ੀਲ ਸੁਸਾਇਟੀ ਖਰੜ), ਅਮਰਿੰਦਰ ਸਿੰਘ ਰਾਜੂ, ਸੁਰਿੰਦਰ ਗੋਇਲ, ਰਾਹੁਲ ਕੌਸ਼ਿਕ, ਮੁਲਾਜ਼ਮ ਯੂਨੀਅਨ ਆਗੂ ਸਤੀਸ਼ ਰਾਣਾ, ਗੁਰਬਿੰਦਰ ਸਿੰਘ ਚੋਧਹੇੜੀ, ਅਕਾਲੀ ਆਗੂ ਗੋਪੀ ਸ਼ਰਮਾ, ਬ੍ਰਜੇਸ਼ ਰਾਣਾ, ਕਰਨੈਲ ਸਿੰਘ, ਐਚ. ਐਸ. ਕੰਵਲ, ਰਣਜੀਤ ਸਿੰਘ ਕਾਕਾ, ਮਦਨ ਸਿੰਘ ਮਾਣਕਪੁਰ, ਸੁਰਿੰਦਰ ਸਿੰਘ ਸੰਮਤੀ ਮੈਂਬਰ ਮਾਣਕਪੁਰ ਸ਼ਰੀਫ, ਰਣਜੀਤ ਸਿੰਘ ਨਗਲੀਆ, ਪਰਮਜੀਤ ਸਿੰਘ ਖਿਜਰਾਬਾਦ, ਸੁਖਦੀਪ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਪੱਪੀ ਰਕੌਲੀ, ਰਮਾਕਾਂਤ ਕਾਲੀਆ, ਜਥੇਦਾਰ ਮਨਜੀਤ ਸਿੰਘ ਮੁੰਧੋ, ਰਾਜਦੀਪ ਸਿੰਘ ਹੈਪੀ, ਦਨੇਸ਼ ਗੌਤਮ ਕੁਰਾਲੀ, ਸੁਰਜੀਤ ਸਿੰਘ, ਪਿਆਰਾ ਸਿੰਘ , ਜੇ. ਪੀ. ਸ਼ਰਮਾ, ਜਰਨੈਲ ਸਿੰਘ ਗੋਸਲ, ਰੇਸ਼ਮ ਸਿੰਘ, ਬਲਦੇਵ ਸਿੰਘ, ਮਨਵਿੰਦਰ ਪਾਲ ਸਿੰਘ ਟੋਨੀ ਰਾਣਾ, ਸੂਰਜਭਾਨ, ਦਰਸ਼ਨ ਸਿੰਘ ਸ਼ਿਵਜੋਤ, ਗੁਰਚਰਨ ਸਿੰਘ ਭੰਮਰਾ, ਸੀਸ਼ ਪਾਲ ਨੰਬਰਦਾਰ, ਵਿੱਕੀ ਨਰੂਲਾ, ਗਗਨ ਸੈਣੀ ਈਸਾਪੁਰ, ਸਰਬਜੀਤ ਭੱਟੀ, ਰਾਹੁਲ ਕੌਸ਼ਿਕ, ਸੋਨੂੰ ਗੁੱਜਰ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਸੈਣੀ, ਰਜਿੰਦਰ ਸਿੰਘ ਈਸਾਂਪੁਰ, ਸਾਹਿਬ ਸਿੰਘ ਬਡਾਲੀ, ਮੇਜਰ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਅਵਤਾਰ ਸਿੰਘ ਸੁਲੇਮਪੁਰ, ਰਜਿੰਦਰ ਸਿੰਘ ਰਾਜੂ, ਰਣਧੀਰ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਸਰਪੰਚ ਖਿਜਰਾਬਾਦ, ਰਵਿੰਦਰ ਸਿੰਘ ਖੇੜਾ, ਲੱਕੀ ਵਜੀਦਪੁਰ, ਹਰਸ਼ ਰਿਸ਼ੀ, ਕਰਨੈਲ, ਸਤਨਾਮ ਸਿੰਘ ਲਾਂਡਰਾਂ, ਰਣਜੀਤ ਸਿੰਘ, ਮੇਹਰ ਸਿੰਘ ਥੇੜੀ, ਪ੍ਰੇਮ ਸਿੰਘ ਕਿਸਾਨ ਆਗੂ, ਸੁਖਦੇਵ ਸਿੰਘ ਬਸਪਾ, ਦਰਸ਼ਨ ਸਿੰਘ ਸੋਢੀ, ਚੌਧਰੀ ਗੁਰਮੇਲ ਸਿੰਘ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਲ ਸਨ।