ਮਲੇਰਕੋਟਲਾ 15 ਜੂਨ 2023 – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸੜਕਾਂ ਦੀ ਖਸਤਾ ਹਾਲਤ ਦਾ ਮੁੱਦਾ ਸਭ ਤੋਂ ਅਹਿਮ ਰਿਹਾ, ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਦੇ ਯਤਨਾ ਸਦਕਾ ਸੜਕਾਂ ਦਾ ਜਾਲ ਵਿਛਣ ਲੱਗਾ ਹੈ। ਜਿਸ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਖਸਤਾ ਹਾਲਤ ਸੜਕਾਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਉਨ੍ਹਾਂ ਅੱਗੇ ਦੱਸਿਆ ਕਿ ਲੋਹਾ ਬਜ਼ਾਰ ਤੋਂ ਕੇਲੋਂ ਗੇਟ (ਆਰ.ਐਮ.ਸੀ.), ਕੇਲੋਂ ਗੇਟ ਤੋਂ ਨਹਿਰੂ ਮਾਰਕੀਟ (ਆਰ.ਐਮ.ਸੀ. ਨਾਲ), ਮਦੀਨਾ ਬਸਤੀ ਵਿਖੇ (ਆਰ.ਐਮ.ਸੀ.), ਅਮੀਨਾ ਪਾਰਕ ਦੇ ਬੈਕਸਾਈਡ (ਆਰ.ਐਮ.ਸੀ.), ਰਾਏਕੋਟ ਰੋਡ ਤੋਂ ਈਦਗਾਹ ਤੱਕ (ਪ੍ਰੀਮੀਕਸ), ਦਿੱਲੀ ਗੇਟ ਤੋਂ ਕਾਲੀ ਮਾਤਾ ਮੰਦਿਰ ਰੋਡ ਤੱਕ (ਇੰਟਰਲਾਕ ਟਾਈਲਾਂ), ਬੱਸ ਸਟੈਂਡ ਦੇ ਬੈਕਸਾਈਡ ਦਾ ਕੰਮ (ਆਰ.ਐਮ.ਸੀ.) ਨਾਲ ਮੁਕੰਮਲ ਹੋ ਚੁੱਕਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੈਲੋਂ ਗੇਟ ਤੋਂ ਸੱਟਾ ਬਜ਼ਾਰ (ਆਰ.ਐਮ.ਸੀ.), ਸਰੌਦ ਰੋਡ ਤੋਂ ਲੁਧਿਆਣਾ ਬਾਈਪਾਸ (ਪ੍ਰੀਮੀਕਸ), ਸਰੌਦ ਰੋਡ ਤੋਂ ਚੰਡੀਗੜ ਪਬਲਿਕ ਸਕੂਲ ਤੱਕ (ਪ੍ਰੀਮੀਕਸ), ਜੁਝਾਰ ਸਿੰਘ ਨਗਰ ਵਿਖੇ (ਸੀ.ਸੀ.) ਮੰਡਿਆਲਾ ਰੋਡ, ਅੰਬਾ ਵਾਲੀ ਰੋਡ ਦਾ ਕੰਮ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਗੇਟ ਤੋਂ ਕਲੱਬ ਚੌਂਕ ਤੱਕ, ਕਲੱਬ ਚੌਂਕ ਤੋਂ ਸਰਹੰਦੀ ਗੇਟ ਵਿਖੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ, ਜਿੱਥੇ ਜਲਦੀ ਹੀ ਦਿੱਲੀ ਗੇਟ ਤੋਂ ਕਲੱਬ ਚੌਂਕ ਤੱਕ (ਇੰਟਰਲਾਕ) ਅਤੇ ਕਲੱਬ ਚੌਂਕ ਤੋਂ ਸਰਹੰਦੀ ਗੇਟ ਤੱਕ (ਆਰ.ਐਮ.ਸੀ) ਨਾਲ ਸੜਕਾਂ ਬਣਾਉਣ ਦਾ ਕੰਮ ਦੀ ਜਲਦੀ ਸ਼ੁਰੂ ਕੀਤੀ ਜਾਵੇਗੀ।