ਦਿੱਲੀ ਵਿੱਖੇ ਕਾਂਗਰਸ ਹਾਈ ਕਮਾਂਡ ਦੀ ਮੀਟਿੰਗ ਦੇ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਸਾਫ਼ ਕੀਤਾ ਹੈ ਕਿ ਜਿਥੋਂ ਤੱਕ ਸਹਿਯੋਗ ਕਰਨ ਦੀ ਗੱਲ ਹੈ ਤਾਂ ਜਿਥੇ ਵਿਚਾਰਕ ਮੱਤਭੇਦ ਹੋਣ ਤਾਂ ਉਥੇ ਸਹਿਯੋਗ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੀਟਿੰਗ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਉਹਨਾਂ ਕਿਹਾ ਕਿ ਇਸ ‘ਤੇ ਕੁਝ ਵੀ ਬੋਲਣ ਦਾ ਹੱਕ ਸਿਰਫ਼ ਹਾਈ ਕਮਾਂਡ ਨੂੰ ਹੈ।
ਉਹਨਾਂ ਕਿਹਾ ਹੈ ਕਿ ਦੇਸ਼ ਦਾ ਸੰਵਿਧਾਨ ਉਹਨਾਂ ਲਈ ਪਵਿੱਤਰ ਹੈ। ਇਸ ਦਾ ਸਤਿਕਾਰ ਹੀ ਹੈ ਜਦੋਂ ਕੋਈ 323 ਧਾਰਾ ਨਾਲ 10 ਮਹੀਨਿਆਂ ਲਈ ਅੰਦਰ ਜਾਂਦਾ ਹੈ ਪਰ 72 ਸਾਲਾਂ ਵਿੱਚ ਅੱਜ ਤੱਕ ਕੋਈ ਹਫ਼ਤੇ ਲਈ ਵੀ ਨਹੀਂ ਗਿਆ ਹੈ।
ਕੇਂਦਰ ‘ਤੇ ਵਰਦੇ ਹੋਏ ਸਿੱਧੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਰਗੇ ਬਿੱਲ ਲਿਆ ਕੇ ਸਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰਾਜਪਾਲ ਵੱਲੋਂ ਸਰਕਾਰਾਂ ਨੂੰ ਕੰਮ ਨਾ ਕਰਨ ਦੇਣਾ ਵੀ ਅਸੰਵਿਧਾਨਿਕ ਹੈ। ਇਸ ਤਰਾਂ ਨਹੀਂ ਹੋਣਾ ਚਾਹੀਦਾ ਹੈ। ਅਖੰਡ ਭਾਰਤ ਸਾਰੇ ਸੂਬੇ ਇਕੱਠੇ ਹੋ ਕੇ ਬਣਾਉਂਦੇ ਹਨ ਪਰ ਨਿੱਜੀ ਸਵਾਰਥਾਂ ਅਧੀਨ ਹੋ ਕੇ ਇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਰਾਹੁਲ ਗਾਂਧੀ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਇਹ ਗੱਲ ਵੀ ਆਖੀ ਹੈ ਕਿ ਸੱਚ ਬੋਲਣ ਦੇ ਲਈ ਜੱਦ ਕੋਈ ਐਮਪੀ ਅਯੋਗ ਕਰਾਰ ਦਿੱਤਾ ਜਾਂਦਾ ਹੈ ਤਾਂ ਇਹ ਵੀ ਸੰਵਿਧਾਨ ਦੀ ਲੜਾਈ ਹੈ।
ਸਿੱਧੂ ਨੇ ਇਹ ਵੀ ਕਿਹਾ ਹੈ ਕਿ ਉਹ ਅਨੁਸ਼ਾਸਨ ਤੋਂ ਬਾਹਰ ਨਹੀਂ ਜਾਣਗੇ ਪਰ ਆਪਣੀ ਆਵਾਜ਼ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਣਗੇ।