ਸਰਕਾਰ ਨੇ ਵਿਆਜ ਛੋਟ ਫੀਸਦੀ 10 ਤੋਂ ਵਧਾ ਕੇ ਕੀਤਾ 30 ਫੀਸਦੀ
ਚੰਡੀਗੜ੍ਹ, 29 ਮਈ ( ) – ਹਰਿਆਣਾ ਸਰਕਾਰ ਨੇ ਪ੍ਰੋਪਰਟੀ ਟੈਕਸ ਦੀ ਰਕਮ 31 ਜੁਲਾਈ, 2023 ਤਕ ਜਮ੍ਹਾ ਕਰਾਉਣ ‘ਤੇ ਵਿਆਜ ਰਕਮ ਵਿਚ 30 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ 10 ਫੀਸਦੀ ਸੀ। ਸਰਕਾਰ ਵੱਲੋਂ ਵਿਆਜ ਛੋਟ ਵਿਚ 20 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਸਾਰੇ ਵਰਗਾਂ ਨੂੰ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਨਾਗਰਿਕਾਂ ਦਾ ਪ੍ਰੋਪਰਟੀ ਟੈਕਸ ਬਕਾਇਆ ਹੈ ਉਹ ਪ੍ਰੋਪਰਟੀ ਟੈਕਸ ਜਮ੍ਹਾ ਕਰਾ ਕੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ।
ਸ਼ਹਿਰੀ ਸਥਾਨਕ ਸਰਕਾਰ ਵਿਭਾਂਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਪ੍ਰੋਪਰਟੀ ਟੈਕਸ ਹੁਣ ਪੂਰੀ ਤਰ੍ਹਾ ਸਟ੍ਰੀਮ ਲਾਇਨ ਹੋ ਚੁੱਕਾ ਹੈ। ਪ੍ਰੋਪਰਟੀ ਟੈਕਸ ਦੀ ਵਿਆਜ ਰਕਮ ਵਿਚ 30 ਫੀਸਦੀ ਛੋਟ ਦਾ ਲਾਭ ਜਿਆਦਾਤਰ ਲੋਕਾਂ ਨੂੰ ਮਿਲੇ ਇਸ ਦੇ ਲਈ ਸਰਕਾਰ ਵੱਲੋਂ ਵਿਆਪਕ ਪੱਧਰ ‘ਤੇ ਪ੍ਰਚਾਰ -ਪ੍ਰਸਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਆਮ ਜਨਤਾ ਤੋਂ ਅਪੀਲ ਕੀਤੀ ਕਿ ਊਹ ਬਕਾਏਦਾਰਾਂ ਨੂੰ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ਲਈ ਜਾਗਰੁਕ ਅਤੇ ਪ੍ਰੇਰਿਤ ਕਰਨ ਤਾਂ ਜੋ ਊਹ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਣ। ਜਿਨ੍ਹਾਂ ਲੋਕਾਂ ਦੇ ਵੱਲ ਵੱਧ ਪ੍ਰੋਪਰਟੀ ਟੈਕਸ ਬਕਾਇਆ ਹੈ ਉਹ ਜਲਦੀ ਤੋਂ ਜਲਦੀ ਆਪਣਾ ਪ੍ਰੋਪਰਟੀ ਟੈਕਸ ਜਮ੍ਹਾ ਕਰਵਾਉਣ ਤਾਂ ਜੋ ਨਗਰ ਨਿਗਮਾਂ ਤੇ ਨਗਰ ਪਰਿਸ਼ਦ ਨੂੰ ਵਿਕਾਸ ਕੰਮਾਂ ਲਈ ਪੈਸਾ ਪ੍ਰਾਪਤ ਹੋ ਸਕੇ। ਜੇਕਰ ਇਹ ਪੈਸਾ ਨਿਗਮ ਤੇ ਪਰਿਸ਼ਦ ਦੇ ਖਜਾਨੇ ਵਿਚ ਆਉਂਦਾ ਹੈ ਤਾਂ ਸ਼ਹਿਰ ਵਿਚ ਹੋਰ ਵੱਧ ਤੇਜੀ ਨਾਲ ਵਿਕਾਸ ਕਾਰਜ ਸਪੰਨ ਕਰਾਏ ਜਾ ਸਕਣ।