ਐਸ ਏ ਐਸ ਨਗਰ, 27 ਜਨਵਰੀ- ਸਾਬਕਾ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਪੰਜਾਬ ਰਾਜ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਮੁਹਾਲੀ ਦੀਆਂ 14 ਫਰਵਰੀ 2021 ਨੂੰ ਪਈਆਂ ਵੋਟਾਂ ਦੌਰਾਨ ਜਾਅਲੀ ਆਧਾਰ ਕਾਰਡ ਨਾਲ ਜਾਅਲੀ ਵੋਟਾਂ ਪਾਉਣ ਵਾਲਿਆਂ ਅਤੇ ਜਾਅਲੀ ਵੋਟਾਂ ਪਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਜਾਅਲੀ ਆਧਾਰ ਕਾਰਡਾਂ ਦੇ ਸਹਾਰੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਾਅਲੀ ਵੋਟਾਂ ਨਾ ਪਵਾਈਆ ਜਾ ਸਕਣ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸz. ਪਰਮਜੀਤ ਸਿੰਘ ਕਾਹਲੋਂ ਨੇ ਦਸਿਆ ਕਿ 14 ਫਰਵਰੀ 2021 ਨੂੰ ਮੁਹਾਲੀ ਨਗਰ ਨਿਗਮ ਲਈ ਵੋਟਾਂ ਪਈਆਂ ਸਨ, ਜਿਸ ਦੌਰਾਨ ਉਹਨਾਂ ਦੇ ਵਾਰਡ ਨੰਬਰ 10 (ਫੇਜ਼ 7 ) ਵਿੱਚ ਉਹਨਾਂ ਵਲੋਂ 6 ਵਿਅਕਤੀ ਜਾਲੀ ਆਧਾਰ ਕਾਰਡਾਂ ਤੇ ਜਾਅਲੀ ਵੋਟਾਂ ਪਾਉਂਦੇ ਫੜ ਕੇ ਪੁਲੀਸ ਹਵਾਲੇ ਕੀਤੇ ਗਏ ਸਨ। ਸz. ਕਾਹਲੋਂ ਨੇ ਦੋਸ਼ ਲਗਾਇਆ ਕਿ ਜਾਅਲੀ ਵੋਟਾਂ ਪਾ ਰਹੇ ਜਿਹੜੇ 6 ਬੰਦੇ ਉਹਨਾਂ ਨੇ ਪੁਲੀਸ ਹਵਾਲੇ ਕੀਤੇ ਸਨ, ਉਹਨਾਂ ਨੂੰ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਵਲੋਂ ਪੁਲੀਸ ਕੋਲੋਂ ਛੁਡਵਾ ਕੇ ਮੌਕੇ ਤੋਂ ਭਜਾ ਦਿਤਾ ਗਿਆ ਸੀ।
ਸz. ਕਾਹਲੋਂ ਨੇ ਦਸਿਆ ਕਿ ਉਹਨਾਂ ਨੇ 15 ਫਰਵਰੀ 2021 ਨ ੂੰ ਐਸ ਐਸ ਪੀ ਮੁਹਾਲੀ ਅਤੇ ਡੀ ਸੀ ਮੁਹਾਲੀ ਨੂੰ ਸ਼ਿਕਾਇਤਾਂ ਦੇ ਕੇ ਨਿਗਮ ਚੋਣਾਂ ਦੌਰਾਨ ਜਾਅਲੀ ਆਧਾਰ ਕਾਰਡ ਨਾਲ ਜਾਅਲੀ ਵੋਟਾਂ ਪਾਉਣ ਤੇ ਜਾਅਲੀ ਵੋਟਾਂ ਪਵਾਉਣ ਵਾਲਿਆਂ, ਜਾਅਲੀ ਆਧਾਰ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਇਕ ਸਾਲ ਬੀਤ ਜਾਣ ਉਪਰੰਤ ਇਸ ਸਬੰਧੀ ਪੁਲੀਸ ਨੇ ਬਲਬੀਰ ਸਿੰਘ ਸਿੱਧੂ ਦੇ ਦਬਾਓ ਕਾਰਨ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਕਿਹਾ ਕਿ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ ਅਤੇ ਉਹਨਾਂ ਨੂੰ ਖਦਸ਼ਾ ਹੈ ਕਿ ਵਿਧਾਇਕ ਸਿੱਧੂ ਅਤੇ ਉਹਨਾਂ ਦੇ ਭਰਾ ਜੀਤੀ ਸਿਧੂ ਵਲੋਂ ਨਿਗਮ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ਵਿੱਚ ਵੀ ਜਾਅਲੀ ਆਧਾਰ ਕਾਰਡਾਂ ਦੇ ਸਹਾਰੇ ਜਾਅਲੀ ਵੋਟਾਂ ਪਵਾਈਆਂ ਜਾਣਗੀਆਂ। ਉਹਨਾਂ ਮੰਗ ਕੀਤੀ ਕਿ ਨਿਗਮ ਚੋਣਾਂ ਦੌਰਾਨ ਜਾਅਲੀ ਆਧਾਰ ਕਾਰਡ ਨਾਲ ਜਾਅਲੀ ਵੋਟਾਂ ਪਾਉਣ ਤੇ ਜਾਅਲੀ ਵੋਟਾਂ ਪਵਾਉਣ ਵਾਲਿਆਂ, ਜਾਅਲੀ ਆਧਾਰ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਜਾਅਲੀ ਆਧਾਰ ਕਾਰਡਾਂ ਨਾਲ ਜਾਅਲੀ ਵੋਟਾਂ ਨਾ ਪਾ ਸਕਣ।