ਮਾਨਸਾ, 15 ਦਸੰਬਰ 2021 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਮਾਨਸਾ ’ਚ ਹੋਈ ਰੈਲੀ ਦੌਰਾਨ ਇੱਕ ਡੀਐੱਸਪੀ ਗੁਰਮੀਤ ਸਿੰਘ ਵੱਲੋਂ ਹੱਕ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ ’ਤੇ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਉਠੀ ਆਵਾਜ਼ ਤੋਂ ਬਾਅਦ ਪੰਜਾਬ ਸਰਕਾਰ ਨੇ ਜੋ ਪੂਰੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਜਾਰੀ ਕੀਤੇ ਸੀ, ਉਸ ਦੀ ਸੁਣਵਾਈ ਅੱਜ ਇਥੇ ਬੱਚਤ ਭਵਨ ਮਾਨਸਾ ਵਿਖੇ ਸ਼ੁਰੂ ਹੋਈ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਟੈੱਟ ਪਾਸ ਈ ਟੀ ਟੀ ਅਤੇ ਬੀ ਐੱਡ ਅਧਿਆਪਕਾਂ ਨੇ ਆਪਣੇ ਬਿਆਨ ਦਰਜ਼ ਕਰਵਾਏ। ਇਨ੍ਹਾਂ ਆਗੂਆਂ ਚ ਸ਼ਾਮਲ ਕੁਲਦੀਪ ਸਿੰਘ ਖੋਖਰ, ਗਗਨਦੀਪ ਕੌਰ ਖਿਆਲਾ, ਬੇਅੰਤ ਕੌਰ ਡੇਲੂਆਣਾ, ਬੱਗਾ ਸਿੰਘ ਖੁਡਾਲ, ਕੁਲਵੰਤ ਸਿੰਘ ਬੁਢਲਾਡਾ,ਗੁਲਜਾਰ ਸਿੰਘ ਫੁੱਲੂਵਾਲ ਅਤੇ ਹੋਰਨਾਂ ਨੇ ਕਿਹਾ ਕਿ ਡੀ ਐੱਸ ਪੀ ਵੱਲੋ ਜੋ ਅਣਮਨੁੱਖੀ ਤਸ਼ੱਦਦ ਕੀਤਾ ਗਿਆ,ਉਹ ਡੂੰਘੇ ਸਦਮੇ ਚ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡੀ ਐੱਸ ਪੀ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਤਿਖੇ ਅੰਦੋਲਨ ਤੋ ਗਰੇਜ ਨਹੀਂ ਕਰਨਗੇ।
ਅਧਿਆਪਕ ਜਥੇਬੰਦੀਆਂ ਦੇ ਆਗੂ ਕੁਲਦੀਪ ਸਿੰਘ ਖੋਖਰ,ਹਰਦੀਪ ਸਿੱਧੂ ਤੇ ਕਰਮਜੀਤ ਤਮਕੋਟ ਦਾ ਕਹਿਣਾ ਹੈ ਕਿ ਉਨ੍ਹਾਂ ਵੱਲ੍ਹੋਂ ਵੀ ਕੁੱਟਮਾਰ ਦੀਆਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਆਪਣਾ ਪੱਖ ਰੱਖਿਆ।ਉਨ੍ਹਾਂ ਨਾਲ ਹੀ ਚਿਤਾਵਨੀ ਸੁਰ ਵਿੱਚ ਕਿਹਾ ਕਿ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ’ਤੇ ਤਸ਼ੱਦਦ ਢਾਹੁਣ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਾਉਣ ਲਈ ਭਲਕੇ 16 ਦਸੰਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਅੱਗੇ ਦਿੱਤੇ ਜਾ ਰਿਹਾ ਧਰਨੇ ਨਾਲ ਅੰਦੋਲਨ ਦੀ ਸ਼ੁਰੂ ਕੀਤੀ ਜਾ ਰਹੀ ਹੈ,ਜਿਸ ਨੂੰ ਪੰਜਾਬ ਭਰ ਦਾ ਸੰਘਰਸ਼ ਬਣਾਇਆ ਜਾਵੇਗਾ।
ਉਧਰ ਇਸ ਜਾਂਚ ਪੜਤਾਲ ਦੌਰਾਨ ਹਾਜ਼ਰ ਭਰਾਤਰੀ ਜਥੇਬੰਦੀਆਂ ਵੱਲ੍ਹੋਂ ਬਿਕਰ ਸਿੰਘ ਮੰਘਾਣੀਆਂ, ਸੋਸਲਿਸਟ ਪਾਰਟੀ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਕਿਹਾ ਕਿ ਹੱਕ ਮੰਗਦੇ ਬੇਰੁਜ਼ਗਾਰ ਨੌਜਵਾਨਾਂ ’ਤੇ ਲਾਠੀਚਾਰਜ ਕਰਨਾ ਅਣ-ਮਨੁੱਖੀ ਵਰਤਾਰਾ ਹੈ,ਜਿਸ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ।ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਕੱਲ10 ਦਸੰਬਰ ਨੂੰ ਡੀ ਐੱਸ ਪੀ ਗੁਰਮੀਤ ਸਿੰਘ ਖਿਲਾਫ ਕਾਰਵਾਈ ਕਰਵਾਉਣ ਵੱਖ ਵੱਖ ਜਥੇਬੰਦੀਆਂ ਵਲੋਂ ਮਾਨਸਾ ਵਿੱਚ ਅਰਥੀ ਫੂਕ ਮਜੂਹਰਾ ਕੀਤਾ ਜਾ ਰਿਹਾ ਵੱਧ ਤੋਂ ਵੱਧ ਗਿਣਤੀ ਵਿੱਚ ਪੁਹਚੋ।