ਫਾਜ਼ਿਲਕਾ 17 ਜੂਨ : ਜਿਲ੍ਹਾ ਫਾਜ਼ਿਲਕਾ ਅੰਦਰ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।
ਫਾਜ਼ਿਲਕਾ ਨਿਵਾਸੀ 38 ਸਾਲਾ ਇਹ ਵਿਅਕਤੀ 13 ਜੂਨ ਨੂੰ ਦਿੱਲੀ ਤੋਂ ਪਰਤਿਆ ਸੀ ।
15 ਜੂਨ ਨੂੰ ਜਾਂਚ ਲਈ ਖੂਨ ਦੇ ਸੈਂਪਲ ਲਏ ਗਏ ਸੀ ਜਿਸ ਦੀ ਰਿਪੋਰਟ ਅੱਜ 17 ਜੂਨ ਨੂੰ ਪੋਜ਼ੀਟਿਵ ਪਾਈ ਗਈ ਹੈ ।
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਮਰੀਜ਼ ਨੂੰ ਜਲਾਲਾਬਾਦ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
ਜ਼ਿਲ੍ਹਾ ਮਾਸ ਮੀਡੀਆ ਅਤੇ ਇੰਨਫਾਰਮੇਸ਼ਨ ਆਫਿਸਰ ਅਨਿਲ ਧਾਮੂ ਅਨੁਸਾਰ ਆਮ ਲੋਕਾਂ ਵਿੱਚ ਹੋਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਯਤਨ ਜਾਰੀ ਹਨ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਬਣਾਏ ਰੱਖਣ , ਮਾਸਕ ਪਹਿਨਣ ਅਤੇ ਵਾਰ – ਵਾਰ ਸੈਨੀਟਾਈਜ਼ਰ ਅਤੇ ਸਾਬਣ ਨਾਲ ਹੱਥ ਸਾਫ ਕਰਨ , ਮੂੰਹ , ਨੱਕ ਅਤੇ ਅੱਖਾਂ ਨੂੰ ਢੱਕਕੇ ਰੱਖਣ , ਦੂਜੇ ਰਾਜਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ।